ਹਾਨੀਕਾਰਕ ਹੋ ਸਕਦੀ ਹੈ ਕੈਲਸ਼ੀਅਮ ਦੀ ਘਾਟ

ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਸਾਰੇ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਕੈਲਸ਼ੀਅਮ ਦੀ ਵੀ ਲੋੜ ਪੈਂਦੀ ਹੈ। ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਲਸ਼ੀਅਮ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦੀ ਮਾਤਰਾ ਘੱਟ ਹੋਣ ‘ਤੇ ਹੱਡੀਆਂ ਤੇ ਦੰਦ ਕਮਜ਼ੋਰ ਹੋਣੇ ਸ਼ੂਰੁ ਹੋ ਜਾਂਦੇ ਹਨ ਅਤੇ ਕੈਲਸ਼ੀਅਮ ਦੀ ਘਾਟ ਨਾਲ ਸ਼ਰੀਰ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਆਓ ਜਾਣਦੇ ਹਾਂ ਕੈਲਸ਼ੀਅਮ ਸਾਡੇ ਸ਼ਰੀਰ ਲਈ ਕਿਉਂ ਜ਼ਰੂਰੀ ਹੈ।
ਹੱਡੀਆਂ ਦਾ ਕਮਜ਼ੋਰ ਹੋਣਾ: ਸ਼ਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣ ‘ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਪੂਰੇ ਸ਼ਰੀਰ ‘ਚ ਦਰਦ ਹੋ ਸਕਦਾ ਹੈ। ਜੇ ਤੁਹਾਨੂੰ ਵੀ ਹੱਥਾਂ-ਪੈਰਾਂ ‘ਚ ਦਰਦ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਧੜਕਨ ਵਧਣਾ: ਦਿਲ ਨੂੰ ਠੀਕ ਢੰਗ ਨਾਲ ਕੰਮ ਕਰਨ ਲਈ ਕੈਲਸ਼ੀਅਮ ਦੀ ਲੋੜ ਪੈਂਦੀ ਹੈ। ਇਸ ਦੀ ਘਾਟ ਨਾਲ ਦਿਲ ਦੀ ਧੜਕਨ ਵਧਣ ਲੱਗ ਜਾਂਦੀ ਹੈ ਜਿਸ ਨਾਲ ਬੈਚੇਨੀ ਮਹਿਸੂਸ ਹੋਣ ਲੱਗ ਪੈਂਦੀ ਹੈ।
ਥਕਾਵਟ ਮਹਿਸੂਸ ਹੋਣੀ: ਥੋੜ੍ਹਾ ਜਿਹਾ ਵੀ ਤੁਰਨ ਜਾਂ ਕੰਮ ਕਰਨ ਨਾਲ ਵੀ ਥਕਾਵਟ ਮਹਿਸੂਸ ਹੋਣੀ ਕੈਲਸ਼ੀਅਮ ਦੀ ਘਾਟ ਦੀ ਨਿਸ਼ਾਨੀ ਹੀ ਹੋ ਸਕਦੀ ਹੈ। ਸ਼ਰੀਰ ‘ਚ ਘੱਟ ਕੈਲਸ਼ੀਅਮ ਕਾਰਨ ਨੀਂਦ ਨਾ ਆਉਣਾ, ਡਰ ਲਗਣਾ ਅਤੇ ਚਿੰਤਾ ਰਹਿਣੀ ਆਦਿ ਲੱਛਣ ਵੀ ਦਿਖਾਈ ਦੇ ਸਕਦੇ ਹਨ। ਜੇ ਤੁਸੀਂ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਇਸ ਨੂੰ ਅਣਗੌਲਿਆ ਨਾ ਕਰੋ ਅਤੇ ਆਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖੋ ਤਾਂ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਕਰੋ।