ਚੰਡੀਗੜ੍ਹ : ਪੰਜਾਬ ਦੇ ਪਠਾਨੋਕਟ ਦੇ ਏਅਰਬੇਸ ‘ਤੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਅੰਬਾਲਾ ਦੇ ਪਿੰਡ ਗਰਨਾਲਾ ਵਾਸੀ ਸ਼ਹੀਦ ਗੁਰਸੇਵਕ ਸਿੰਘ ਦਾ ਅੱਜ ਉਨ੍ਹਾਂ ਦੇ ਜਿੱਦੀ ਪਿੰਡ ਵਿਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਵਿੱਤ ਮੰਤਰੀ ਕੈਪਟਨ ਅਭਿਮਨਿਯੂ ਨੇ ਸ਼ਹੀਦ ਦੇ ਸ਼ਰੀਰ ‘ਤੇ ਰੀਥ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨੂੰ 20 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ।
ਸਿਹਤ ਮੰਤਰੀ ਅਨਿਲ ਵਿਜ, ਰਾਜ ਮੰਤਰੀ ਨਾਇਬ ਸਿੰਘ ਸੈਣੀ, ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ, ਸਢੌਰਾ ਦੇ ਵਿਧਾਇਕ ਬਲਵੰਤ ਸਿੰਘ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ‘ਤੇ ਵਾਯੂਸੈਨਾ ਤੇ ਜਿਲਾ ਪੁਲਿਸ ਦੀ ਟੁਕੜੀ ਨੇ ਫਾਇਰ ਚਲਾ ਕੇ, ਹਥਿਆਰ ਉਲਟੇ ਕਰਕੇ ਅਤੇ ਮਾਤਮੀ ਧੁਨ ਬਜਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ।
ਪਿਛਲੀ 2 ਜਨਵਰੀ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਗੁਰਸੇਵਕ ਸਿੰਘ ਦਾ ਸਰੀਰ ਐਤਵਾਰ ਰਾਤ ਨੂੰ ਲਗਭਗ 8:30 ਵਜੇ ਏਅਰਫੋਰਸ ਸਟੇਸ਼ਨ ਲਿਆਇਆ ਗਿਆ ਅਤੇ ਸੈਨਾ ਹਸਪਤਾਲ, ਅੰਬਾਲਾ ਛਾਉਣੀ ਵਿਚ ਰੱਖਿਆ ਗਿਆ। ਸਵੇਰੇ 9:00 ਵਜੇ ਸੈਨਾ ਹਸਪਤਾਲ ਤੋਂ ਵਾਯੂ ਸੈਨਾ ਦੇ ਵਾਹਨ ਵਿਚ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਅੰਬਾਲਾ-ਨਾਰਾਇਣਗੜ੍ਹ ਮਾਰਗ ਤਕ ਲੈ ਜਾਇਆ ਗਿਆ ਅਤੇ ਉੱਥੇ ਤੋਂ ਫੂਲਾਂ ਤੋਂ ਸਜਾਏ ਗਏ ਵਾਯੂ ਸੈਨਾ ਦੇ ਖੁਲ੍ਹੇ ਵਾਹਨ ਵਿਚ ਇਸ ਸਨਮਾਨ ਸਮੇਤ ਸ਼ਹੀਦ ਦੇ ਜਿੱਦੀ ਪਿੰਡ ਲੈ ਜਾਇਆ ਗਿਆ।















