ਅਫ਼ਗ਼ਾਨਿਸਤਾਨ ‘ਚ ਭਾਰਤੀ ਵਣਜ ਦੂਤਾਵਾਸ ‘ਤੇ ਹਮਲਾ

2ਕਾਬੁਲ :ਅਫ਼ਗ਼ਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਵਿਚ ਸਥਿਤ ਭਾਰਤੀ ਰਾਜਨੀਤਕ ਮਿਸ਼ਨ ਉੱਤੇ ਅੱਤਵਾਦੀ ਹਮਲਾ ਹੋਇਆ ਹੈ। ਹਮਲੇ ਵਿੱਚ ਭਾਰਤੀ ਵਣਜ ਦੂਤਾਵਾਸ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਹਮਲੇ ਦੌਰਾਨ ਜਵਾਬੀ ਕਾਰਵਾਈ ਵਿੱਚ ਦੋ ਦਹਿਸ਼ਤਗਰਦਾਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ।
ਇਹ ਹਮਲਾ ਬੀਤੇ ਕੱਲ ਸ਼ਾਮ ਵੇਲੇ ਹੋਇਆ ਅਤੇ ਅੱਜ ਵੀ ਮੁਕਾਬਲਾ ਜਾਰੀ ਰਿਹਾ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਅਫ਼ਗ਼ਾਨਿਸਤਾਨ ਵਿਚ ਭਾਰਤੀ ਰਾਜਦੂਤ ਅਮਰ ਸਿਨਹਾ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ ਵਿਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਅਫ਼ਗ਼ਾਨ ਸੈਨਾ ਤੋਂ ਇਲਾਵਾ ਭਾਰਤੀ ਸੁਰੱਖਿਆ ਜਵਾਨ ਵੀ ਅੱਤਵਾਦੀਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰ ਰਹੇ ਹਨ।