ਸਲਮਾਨ ਤੇ ਦੀਪਿਕਾ ਦੀ ਜੋੜੀ

ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ, ਸੁਪਰਹਿੱਟ ਫ਼ਿਲਮ ‘ਕਿਕ’ ਦੇ ਸੀਕਵਲ ‘ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਸਾਜਿਦ ਨਾਡਿਆਡਵਾਲਾ ਆਪਣੀ ਸੁਪਰਹਿੱਟ ਫ਼ਿਲਮ ‘ਕਿਕ’ ਦਾ ਸੀਕਵਲ ਬਣਾਉਣ ਜਾ ਰਹੇ ਹਨ। ਇਸ ਫ਼ਿਲਮ ‘ਚ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾਉਂਗੇ। ਇਸ ਫ਼ਿਲਮ ‘ਚ ਸਲਮਾਨ ਨਾਲ ਜੈਕਲੀਨ ਫ਼ਰਨਾਂਡੀਜ਼ ਨੇ ਜੋੜੀ ਬਣਾਈ ਸੀ। ਹੁਣ ਖ਼ਬਰ ਮਿਲੀ ਹੈ ਕਿ ‘ਕਿਕ- 2’ ‘ਚ ਜੈਕਲੀਨ ਨਹੀਂ ਹੋਵੇਗੀ। ਕਿਉਂਕਿ ਪਹਿਲੀ ਕਿਕ ‘ਚ ਜੈਕਲੀਨ ਦਾ ਕੰਮ ਖ਼ਤਮ ਹੋ ਗਿਆ ਸੀ। ਜਦ ਕਿ ‘ਕਿਕ -2’ ਇਕ ਨਵੀਂ ਕਹਾਣੀ ਹੈ, ਜਿਸ ‘ਚ ਨਵੇਂ ਕਿਰਦਾਰ ਹਨ ਇਸ ਲਈ ਜੈਕਲੀਨ ਦੀ ਜਗ੍ਹਾ ਨਹੀਂ ਬਣਦੀ ਜੈਕਲੀਨ ਅਤੇ ਫ਼ਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ‘ਚ ਚੰਗੇ ਸਬੰਧ ਹਨ, ਪਰ ਸਾਜਿਦ ਵੀ ਸਲਮਾਨ ਨਾਲ ਕਿਸੇ ਨਵੀਂ ਹੀਰੋਈਨ ਦੀ ਜੋੜੀ ਬਣਾਉਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਜਿਦ ਅਜਿਹੀ ਹੀਰੋਈਨ ਦੀ ਤਲਾਸ਼ ‘ਚ ਹਨ ਜਿਸ ਦੀ ਅਜੇ ਸਲਮਾਨ ਖ਼ਾਨ ਨਾਲ ਕੋਈ ਫ਼ਿਲਮ ਨਹੀਂ ਆਈ ਹੋਵੇ। ਕਿਉਂਕਿ ਉਹ ਚਾਹੁੰਦੇ ਹਨ ਕਿ ਸਲਮਾਨ ਦੀ ਜੋੜੀ ਜੋੜੀ ‘ਚ ਤਾਜਗੀ ਤੇ ਇਕ ਨਵਾਂ ਚਿਹਰਾ ਵੀ ਨਜ਼ਰ ਆਉਣਾ ਚਾਹੀਦਾ ਹੈ ਨਾਲ ਹੀ ਉਹ ਨਾਮੀ ਸਟਾਰ ਹੋਵੇ ਕਿਉਂਕਿ ਸਾਜਿਦ ਨੂੰ ਸਟਾਰਜ਼ ਨਾਲ ਕੰਮ ਕਰਨਾ ਜ਼ਿਆਦਾ ਪਸੰਦ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਦੇ ਨਾਂ ‘ਤੇ ਸਾਜਿਦ ਵਿੱਚਾਰ ਕਰ ਰਹੇ ਹਨ। ਦੀਪਿਕਾ ਅਤੇ ਸਲਮਾਨ ਨੇ ਹੁਣ ਤਕ ਕੋਈ ਵੀ ਫ਼ਿਲਮ ਇਕੱਠਿਆਂ ਨਹੀਂ ਕੀਤੀ ਹੈ। ਸਾਜਿਦ ਇਸ ਜੋੜੀ ਨੂੰ ਪਹਿਲੀ ਵਾਰ ‘ਕਿਕ-2’ ਦੇ ਜ਼ਰੀਏ ਪਰਦੇ ‘ਤੇ ਲਿਆਉਣ ਦਾ ਕੰਮ ਕਰਨਾ ਚਾਹੁੰਦੇ ਹਨ। ਤੁਹਾਨੂੰ ਦੱਸ ਦਈਏ ਇਹ ‘ਕਿਕ – 2’ 2019 ਨੂੰ ਕ੍ਰਿਸਮਿਸ ਮੌਕੇ ‘ਤੇ ਰਿਲੀਜ਼ ਹੋਵੇਗੀ।