ਨਰਗਿਸ ਫ਼ਾਖ਼ਰੀ ਨੇ ਮੁੜ ਫ਼ਿਲਮੀ ਸਫ਼ਰ ਕੀਤਾ ਸ਼ੁਰੂ

ਬਾਲੀਵੁੱਡ ਦੀ ਰਾਕਸਟਾਰ ਗਰਲ ਨਰਗਿਸ ਫ਼ਾਖ਼ਰੀ ਫ਼ਿਲਮ ‘ਅਮਾਵਸ’ ਨਾਲ ਮੁੜ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਨਰਗਿਸ ਫ਼ਾਖ਼ਰੀ ਨੇ ਫ਼ਿਲਮ ‘ਰਾਕਸਟਾਰ’ ਤੋਂ ਬਾਲੀਵੁੱਡ ‘ਚ ਡੇਬਿਊ ਕੀਤਾ ਸੀ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਰਣਬੀਰ ਕਪੂਰ ਨੇ ਅਹਿਮ ਭੂਮਿਕਾ ਨਿਭਾਈ ਸੀ। ਫ਼ਿਲਮ ‘ਮਦਰਾਸ ਕੈਫ਼ੇ’ ਅਤੇ ‘ਮੈਂ ਤੇਰਾ ਹੀਰੋ’ ਵਰਗੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਨਰਗਿਸ ਕਾਫ਼ੀ ਸਮਾਂ ਫ਼ਿਲਮਾਂ ਤੋਂ ਦੂਰ ਰਹੀ ਹੈ। ਹੁਣ ਉਹ ਇਕ ਹਾਰਰ ਫ਼ਿਲਮ ਨਾਲ ਕਮਬੈਕ ਕਰਨ ਵਾਲੀ ਹੈ। ਇਸ ਹਾਰਰ ਫ਼ਿਲਮ ‘ਅਮਾਵਸ’ ਦੀ ਸ਼ੂਟਿੰਗ ਲੰਦਨ ‘ਚ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੇ ਸੈੱਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਨਰਗਿਸ ਫ਼ਿਲਮ ਦੇ ਨਿਰਦੇਸ਼ਕ ਭੂਸ਼ਣ ਪਟੇਲ ਅਤੇ ਕੋ-ਸਟਾਰ ਸਚਿਨ ਜੋਸ਼ੀ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਭੂਸ਼ਣ ਪਟੇਲ ਨੇ ‘ਰਾਗਣੀ ਐੱਮਐੱਮਐੱਸ-2’, ‘ਅਲੋਨ’ ਅਤੇ ‘1920 ਏਵਿਲ ਰਿਟਰੰਸ’ ਵਰਗੀਆਂ ਫ਼ਿਲਮਾਂ ਨੂੰ ਨਿਰਦੇਸ਼ਤ ਕੀਤਾ ਹੈ। ਨਰਗਿਸ ਦੀ ਆਖ਼ਰੀ ਫ਼ਿਲਮ ‘ਬੈਂਜੋ’ ਸੀ ਜੋ 2016 ‘ਚ ਰਿਲੀਜ਼ ਹੋਈ ਸੀ।