ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦਾ ਹੁਣੇ ਜਿਹੇ ਸਿੰਗਲ ਡੈਬਿਊ ਗੀਤ ‘ਆਜ ਮੂਡ ਇਸ਼ਕੋਲਿਕ ਹੈ’ ਰਿਲੀਜ਼ ਹੋਇਆ ਹੈ ਅਤੇ ਹੁਣ ਸ਼੍ਰੀਲੰਕਾਈ ਬਿਊਟੀ ਅਤੇ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਵੀ ਉਸ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਆਪਣੀ ਗਾਇਕੀ ਦਾ ਹੁਨਰ ਦਿਖਾਉਣ ਵਾਲੀ ਹੈ।
ਜਾਣਕਾਰੀ ਅਨੁਸਾਰ ਜੈਕਲਿਨ ਨੇ ਫ਼ਿਲਮ ‘ਹੀਰੋ’ ਨਾਲ ਬਾਲੀਵੁੱਡ ‘ਚ ਕੱਦਮ ਰੱਖਣ ਵਾਲੇ ਅਦਾਕਾਰ ਸੂਰਜ ਪੰਚੋਲੀ ਨਾਲ ਇਕ ਦੋਗਾਣਾ ਗੀਤ ਰਿਕਾਰਡ ਕੀਤਾ ਹੈ। ਖ਼ਬਰ ਹੈ ਕਿ ਲੇਖਕ, ਗਾਇਕ ਅਤੇ ਕੰਪੋਜ਼ਰ ਗੁਰਿੰਦਰ ਸਿੰਘ ਨੇ ‘ਟੀ-ਸੀਰੀਜ਼’ ਦੇ ਮਾਲਕ ਭੂਸ਼ਨ ਕੁਮਾਰ ਨੂੰ ਗੀਤ ‘ਚ ਗਾਇਕਾ ਦੇ ਤੌਰ ‘ਤੇ ਜੈਕਲੀਨ ਦੇ ਨਾਂ ਦਾ ਸੁਝਾਅ ਦਿੱਤਾ ਸੀ।
ਗੁਰਿੰਦਰ ਅਤੇ ਭੂਸ਼ਨ ਕੁਮਾਰ ਦੀ ਹਾਂ ਤੋਂ ਬਾਅਦ ਜੈਕਲਿਨ ਅਤੇ ਸੂਰਜ ਨੇ ਸਟੂਡੀਓ ‘ਚ ਇਹ ਗੀਤ ਰਿਕਾਰਡ ਵੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ, ਸ਼ਰਧਾ ਕਪੂਰ ਅਤੇ ਪਰੀਣਿਤੀ ਚੋਪੜਾ ਵੀ ਗਾਇਕੀ ‘ਚ ਹੱਥ ਅਜ਼ਮਾ ਚੁੱਕੀਆਂ ਹਨ।









