ਹਾਈਕੋਰਟ ਨੇ ਕੇਜਰੀਵਾਲ ਕੋਲੋਂ ਪੁੱਛਿਆ

2ਔਰਤਾਂ ਅਤੇ ਦੋ ਪਹੀਆਂ ਵਾਹਨਾਂ ਨੂੰ ਜਿਸਤ-ਟਾਂਕ ਫਾਰਮੂਲੇ ‘ਚ ਛੋਟ ਕਿਉਂ ਦਿੱਤੀ ਗਈ
ਨਵੀਂ ਦਿੱਲੀ : ਹਾਈਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਜਿਸਤ-ਟਾਂਕ ਫਾਰਮੂਲੇ ਵਿਚ ਦੋ ਪਹੀਆ ਵਾਹਨਾਂ ਨੂੰ ਛੋਟ ਕਿਉਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਔਰਤਾਂ ਨੂੰ ਵੀ ਛੋਟ ਦਿੱਤੇ ਜਾਣ ‘ਤੇ ਦਿੱਲੀ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ। ਦਿੱਲੀ ਹਾਈਕੋਰਟ ਵਿਚ ਵਕੀਲਾਂ ਵੱਲੋਂ ਪਟੀਸ਼ਨ ਪਾ ਕੇ ਜਿਸਤ-ਟਾਂਕ ਤੋਂ ਛੋਟ ਪਾਉਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਵਕੀਲਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਛੋਟ ਦੇਣ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਜਿਸਤ-ਟਾਂਕ ਫਾਰਮੂਲੇ ਤੋਂ ਔਰਤਾਂ ਤੇ ਦੋ-ਪਹੀਆ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ।
ਇਹ ਯੋਜਨਾ ਇੱਕ ਜਨਵਰੀ ਤੋਂ ਲਾਗੂ ਹੋ ਜਾਏਗੀ। ਇਸ ਮੁਤਾਬਕ ਇੱਕ ਦਿਨ ਜਿਸਤ ਨੰਬਰ ਤੇ ਦੂਜੇ ਦਿਨ ਟਾਂਕ ਨੰਬਰ ਵਾਲੀਆਂ ਗੱਡੀਆਂ ਚੱਲ ਸਕਣਗੀਆਂ। ਇਸ ਨਿਯਮ ਕਰਕੇ ਤਕਰੀਬਨ 10 ਲੱਖ ਕਾਰਾਂ ਸੜਕਾਂ ਤੋਂ ਘੱਟ ਹੋਣਗੀਆਂ। ਸਵੇਰੇ 8 ਵਜੋ ਤੋਂ ਸ਼ਾਮ 8 ਵਜੇ ਤੱਕ ਇਹ ਨਿਯਮ ਲਾਗੂ ਰਹੇਗਾ।