ਹੁਣ ਪੰਜਾਬ ਵਿਚ ਔਰਤਾਂ ਲਈ ‘ਇਸਤਰੀ ਸਨਮਾਨ ਐਪ’ ਕੀਤਾ ਸ਼ੁਰੂ

10ਚੰਡੀਗੜ੍ਹ  : ਦੇਸ਼ ਦੇ ਹੋਰ ਰਾਜਾਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਮੋਬਾਈਲ ਐਪ ਸ਼ੁਰੂ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ઠਇਹ ਐਪ ਲੜਕੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਲਾਂਚ ਕੀਤਾ ਗਿਆ ਹੈ। ਇਸ ਮੋਬਾਈਲ ਐਪ ਦਾ ਨਾਮ ‘ਇਸਤਰੀ ਸਨਮਾਨ’ ਰੱਖਿਆ ਗਿਆ ਹੈ। ਇਹ ਇਸੇ ਨਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਏਡੀਜੀਪੀ ਕ੍ਰਾਈਮ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਇਹ ਐਪ ਸਿਰਫ਼ ਸਮਾਰਟ ਫੋਨ ‘ਤੇ ਹੀ ਚੱਲ ਸਕੇਗਾ। ਇਹ ਐਪ ਐਂਮਰਜੈਂਸੀ ਦੌਰਾਨ ਔਰਤਾਂ ਲਈ ਕਾਫ਼ੀ ਮਦਦਗਾਰ ਸਾਬਿਤ ਹੋਵੇਗਾ। ઠਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਔਰਤ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮੋਬਾਈਲ ਐਪ ਵਿਚ ਦਿੱਤੇ ਗਏ ਬਟਨ ਨੂੰ ਦਬਾਵੇਗੀ ਅਤੇ ਉਸ ਨੂੰ ਪੁਲਿਸ ਦੀ ਮਦਦ ਮਿਲੇਗੀ।