ਭਾਜਪਾ ਨੇ ਕੇਜਰੀਵਾਲ ਦੀ ਯੋਜਨਾ ਨੂੰ ਦੱਸਿਆ ਮੂਰਖਤਾ ਪੂਰਨ

00ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਤੋਂ ਦਿੱਲੀ ਵਿਚ ਜਿਸਤ-ਟਾਂਕ ਨਿਯਮ ਲਾਗੂ ਹੋ ਜਾਏਗਾ। ਇਸ ਦੀ ਕਈ ਪੱਖੋਂ ਅਲੋਚਨਾ ਵੀ ਕੀਤੀ ਜਾ ਰਹੀ ਹੈ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, “ਨਿਯਮ ਹੈ ਤਾਂ ਮੂਰਖਤਾਪੂਰਨ ਪਰ ਮੈਂ ਇਸ ਦਾ ਪਾਲਨ ਕਰਾਂਗਾ।
ਇਸ ਤੋਂ ਪਹਿਲਾਂ ਨਿਯਮ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਵੀ ਅਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ, “ਮੈਂ ਜਾਣਦਾ ਹਾਂ ਕਿ ਇਸ ਗੱਲ ਲਈ ਲੋਕ ਮੈਨੂੰ ਨਕਾਰਤਮਕ ਸੋਚ ਵਾਲਾ ਵਿਅਕਤੀ ਕਹਿਣਗੇ, ਪਰ ਮੈਂ ਇਸ ਗੱਲ ਦੀ ਭਵਿੱਖਵਾਣੀ ਕਰ ਸਕਦਾ ਹਾਂ ਕਿ ਜਿਸਤ-ਟਾਂਕ ਯੋਜਨਾ ਬੁਰੀ ਤਰ੍ਹਾਂ ਫਲਾਪ ਹੋਵੇਗੀ।”