ਫ਼ਿਲਮ ‘ਪਦਮਾਵਤ’ ਕਾਫ਼ੀ ਸਮਾਂ ਵਿਵਾਦਾਂ ‘ਚ ਰਹਿਣ ਤੋਂ ਬਾਅਦ ਆਖ਼ਿਰਕਾਰ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕਰ ਦਿੱਤੀ ਗਈ ਹੈ। ਹਾਲਾਂਕਿ ਫ਼ਿਲਮ ਨੂੰ ਲੈ ਕੇ ਹੋ ਰਹੇ ਵਿਰੋਧ ਨੇ ਪੂਰੀ ਸਟਾਰ ਕਾਸਟ ਨੂੰ ਪਰੇਸ਼ਾਨ ਕਰ ਦਿੱਤਾ ਸੀ। ਅਜਿਹੇ ‘ਚ ਫ਼ਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਅੱਗੇ ਤੋਂ ਕੋਈ ਵੀ ਇਤਿਹਾਸਿਕ ਕਿਰਦਾਰ ਨਹੀਂ ਅਦਾ ਕਰਾਂਗੀ। ਇਕ ਪ੍ਰੋਗਰਾਮ ‘ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅੱਗੇ ਵੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰੇਗੀ? ਤਾਂ ਇਸ ਦੇ ਉੱਤਰ ‘ਚ ਉਨ੍ਹਾਂ ਨੇ ਕਿਹਾ-ਐਨਾ ਕੁਝ ਹੋਣ ਤੋਂ ਬਾਅਦ ਕਦੇ ਨਹੀਂ। ਦੀਪਿਕਾ ਨੇ ਅੱਗੇ ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਦਮਾਵਤੀ ਦਾ ਕਿਰਦਾਰ ਉਨ੍ਹਾਂ ਦੇ ਕਾਫ਼ੀ ਕਰੀਬ ਸੀ ਅਤੇ ਫ਼ਿਲਮ ‘ਚ ਇਸ ਕਿਰਦਾਰ ਨੂੰ ਬਹੁਤ ਹੀ ਗਹਿਰਾਈ ਤੋਂ ਵਿਖਾਇਆ ਗਿਆ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫ਼ਿਲਮ ‘ਚ ਉਨ੍ਹਾਂ ਨੂੰ ਕਿਹੜਾ ਸੀਨ ਬੇਹੱਦ ਮਨ-ਪਸੰਦ ਹੈ। ਤਾਂ ਉਨ੍ਹਾਂ ਨੇ ਕਿਹਾ, ‘ਮੈਨੂੰ ਖਿਲਜੀ ਅਤੇ ਰਾਵਲ ਵਿੱਚਕਾਰ ਹੋਈ ਲੜਾਈ ਬਹੁਤ ਪਸੰਦ ਹੈ। ਮੈਂ ਦੋ ਮੁੱਖ ਸਟਾਰਜ਼ ‘ਚ ਅਜਿਹਾ ਐਕਸ਼ਨ ਸੀਕਵੇਂਸ ਪਹਿਲਾਂ ਕਦੇ ਨਹੀਂ ਵੇਖਿਆ ਸੀ। ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਫ਼ਿਲਮ ਵੇਖਣ ਤੋਂ ਬਾਅਦ ਉਸ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਦੀਪਿਕਾ ਨੇ ਕਿਹਾ ਦੇਰ ਰਾਤ ਫ਼ਿਲਮ ਵੇਖਣ ਤੋਂ ਬਾਅਦ ਮਾਂ ਅਤੇ ਪਿਤਾ ਜੀ ਨੇ ਮੈਨੂੰ ਵੀਡੀਓ ਕਾਲ ਕੀਤੀ ਅਤੇ ਬੋਲੇ-ਅਸੀਂ ਬਸ ਹੁਣੇ ਫ਼ਿਲਮ ਵੇਖੀ ਸੀ ਅਤੇ ਉਨ੍ਹਾਂ ਦੀ ਪ੍ਰਤੀਕਿਰਆ ਕੁਝ ਇਸ ਤਰ੍ਹਾਂ ਸੀ ‘ਕੀ ਇਹ ਸਾਡੀ ਧੀ ਹੈ? ‘ਮੈਂ ਉਨ੍ਹਾਂ ਦੇ ਚਿਹਰੇ ਤੋਂ ਭਾਵਾਂ ਨੂੰ ਵੇਖਿਆ ਅਤੇ ਉਹ ਦੋਵੇਂ ਗਰਵ ਨਾਲ ਭਰੇ ਹੋਏ ਸਨ। ਫ਼ਿਲਮ ‘ਪਦਮਾਵਤ’ ਨੂੰ ਕਾਫ਼ੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਸ੍ਰੀ ਰਾਜਪੂਤ ਕਰਣੀ ਸੈਨਾ ਨੇ ਉਨ੍ਹਾਂ ਦੇ ਇਤਹਾਸ ਨੂੰ ਗ਼ਲਤ ਤਰੀਕੇ ਨਾਲ ਵਿਖਾਉਣ ਦਾ ਇਲਜ਼ਾਮ ਲਗਾਕੇ ਇਸ ਦੇ ਰਿਲੀਜ਼ ਹੋਣ ਦਾ ਵਿਰੋਧ ਕੀਤਾ ਸੀ। ਤੁਹਾਨੂੰ ਦੱਸ ਦਈਏ ਫ਼ਿਲਮ ‘ਪਦਮਾਵਤ’ ਨੇ ਪਰਦੇ ‘ਤੇ ਚੰਗੀ ਸਫ਼ਲਤਾ ਪ੍ਰਾਪਤ ਕੀਤੀ ਹੈ। ਫ਼ਿਲਮ ਹੁਣ ਤਕ 100 ਕਰੋੜ ਦੀ ਕਮਾਈ ਕਰ ਚੁੱਕੀ ਹੈ।











