ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਮਾਈਗ੍ਰੇਨ ਮਤਲੱਬ ਸਿਰ ਦਰਦ। ਸਿਰ ਦਰਦ ਅਚਾਨਕ ਸਿਰ ਦੇ ਅੱਧੇ ਹਿੱਸੇ ‘ਤੇ ਹੋਣ ਲੱਗਦਾ ਹੈ ਜਿਸ ਵਜ੍ਹਾ ਨਾਲ ਰੋਗੀ ਨੂੰ ਕਾਫ਼ੀ ਮੁਸ਼ਕਿਲ ਦੀ ਘੜੀ ‘ਚੋਂ ਲੰਘਣਾ ਪੈਂਦਾ ਹੈ। ਕਈ ਵਾਰ ਤਾਂ ਮਾਈਗ੍ਰੇਨ ਦਾ ਦਰਦ ਕੁਝ ਹੀ ਘੰਟਿਆਂ ‘ਚ ਠੀਕ ਹੋ ਜਾਂਦਾ ਹੈ ਪਰ ਕਈ ਵਾਰ 2-3 ਦਿਨ ਲਗਾਤਾਰ ਹੁੰਦਾ ਰਹਿੰਦਾ ਹੈ। ਰੁੱਝੇ ਹੋਏ ਲਾਈਫ਼ਸਟਾਈਲ ਅਤੇ ਭੱਜਦੋੜ ਭਰੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਮਾਈਗ੍ਰੇਨ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਮਾਈਗ੍ਰੇਨ ਤੋਂ ਬਚਣ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਜਿਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਅਜਿਹੇ ‘ਚ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ।
ਮਾਈਗ੍ਰੇਨ ਦੇ ਕਾਰਨ
ਪੂਰੀ ਨੀਂਦ ਨਾ ਲੈਣਾ
ਬਲੱਡ ਪ੍ਰੈਸ਼ਰ
ਤਣਾਅ
ਦਰਦ ਦੂਰ ਕਰਨ ਵਾਲੀ ਦਵਾਈਆਂ ਦੀ ਵਰਤੋ ਆਦਿ
ਮਾਈਗ੍ਰੇਨ ਤੋਂ ਬਚਣ ਦੇ ਘਰੇਲੂ ਤਰੀਕੇ
1. ਸਰੋਂ ਦਾ ਤੇਲ
ਮਾਈਗ੍ਰੇਨ ਦਾ ਦਰਦ ਹੋਣ ‘ਤੇ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਸਿਰ ਦੀ ਮਾਲਿਸ਼ ਕਰੋ। ਸਿਰ ਦੇ ਨਾਲ-ਨਾਲ ਮੋਡਿਆਂ ਪੈਰਾਂ ਅਤੇ ਗਰਦਨ ਦੀ ਵੀ ਮਸਾਜ਼ ਕਰੋ। ਇਸ ਨਾਲ ਕਾਫ਼ੀ ਰਾਹਤ ਮਿਲੇਗੀ।
2. ਘਿਉ
ਰੋਜ਼ ਘਿਉ ਦੀਆਂ ਦੋ ਬੂੰਦਾਂ ਨੱਕ ‘ਚ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਵੇਗਾ।
3. ਸੇਬ
ਜੇ ਤੁਸੀਂ ਮਾਈਗ੍ਰੇਨ ਦੇ ਦਰਦ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਖਾਲੀ ਪੇਟ 1 ਸੇਬ ਦੀ ਵਰਤੋ ਜ਼ਰੂਰ ਕਰੋ।
4. ਕਪੂਰ
ਘਿਉ ਨੂੰ ਕਪੂਰ ‘ਚ ਪਾ ਕੇ ਗਰਮ ਕਰ ਲਓ। ਇਸ ਤੇਲ ਨਾਲ ਦਰਦ ਵਾਲੇ ਹਿੱਸੇ ਦੀ ਮਾਲਿਸ਼ ਕਰਨ ਨਾਲ ਕਾਫ਼ੀ ਆਰਾਮ ਮਿਲਦਾ ਹੈ।
5. ਪੱਤਾ ਗੋਭੀ
ਪੱਤਾ ਗੋਭੀ ਦੇ ਪੱਤਿਆਂ ਨੂੰ ਪੀਸ ਲਓ ਅਤੇ ਪੇਸਟ ਬਣਾ ਲਓ। ਫ਼ਿਰ ਇਸ ਪੇਸਟ ਨੂੰ ਸਿਰ ‘ਤੇ ਲਗਾਓ ਇਸ ਨਾਲ ਦਰਦ ਦੂਰ ਹੋਵੇਗਾ।