ਤਮੰਨਾ ਨੂੰ ਹੈ ਹਿੱਟ ਫ਼ਿਲਮ ਦੀ ਤਮੰਨਾ

‘ਬਾਹੂਬਲੀ-ਦ-ਬਿਗਿਨਿੰਗ’ ‘ਚ ਬਾਹੂਬਲੀ ਨਾਲ ਪਿਆਰ ਅਤੇ ਜੰਗ ‘ਚ ਮੋਢੇ ਨਾਲ ਮੋਢਾ ਜੋੜ ਕਿ ਲੜਨ ਵਾਲੀ ਅਵੰਤਿਕਾ ਦਾ ਕਿਰਦਾਰ ਤਮੰਨਾ ਭਾਟੀਆ ਨੇ ਨਿਭਾਇਆ ਸੀ। ਤਮੰਨਾ ਦੀ ਅਦਾਕਾਰੀ ਅਤੇ ਖ਼ੂਬਸੂਰਤੀ ਨੇ ਤੁਹਾਨੂੰ ਵੀ ਪ੍ਰਭਾਵਿਤ ਕੀਤਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਤਮੰਨਾ ਦਾ ਹਿੰਦੀ ਸਿਨੇਮਾ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਅੱਜ ਤਕ ਉਨ੍ਹਾਂ ਨੇ ਇਕ ਵੀ ਹਿੱਟ ਹਿੰਦੀ ਫ਼ਿਲਮ ‘ਚ ਕੰਮ ਨਹੀਂ ਕੀਤਾ ਹੈ। ਫ਼ਿਲਮ ‘ਬਾਹੂਬਲੀ-2’ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫ਼ਿਸ ‘ਤੇ ਕਾਮਜਾਬੀ ਦੇ ਨਵੇਂ ਕੀਰਤੀਮਾਨ ਬਣਾ ਚੁੱਕੀ ਹੈ। ਪਹਿਲੇ ਭਾਗ ਦੇ ਮੁਕਾਬਲੇ ਦੂਜੇ ਭਾਗ ‘ਚ ਤਮੰਨਾ ਦਾ ਰੋਲ ਕਾਫ਼ੀ ਘੱਟ ਰਿਹਾ ਹੈ। ਜਦ ਕਿ ਦੂਜੀ ਪ੍ਰਮੁੱਖ ਅਦਾਕਾਰਾ ਅਨੁਸ਼ਕਾ ਸ਼ੈਟੀ ‘ਬਾਹੂਬਲੀ-2’ ‘ਚ ਜ਼ਿਆਦਾ ਨਜ਼ਰ ਆਈ ਹੈ। ਹਾਲ ਹੀ ‘ਚ 21 ਦਸੰਬਰ ਨੂੰ ਤਮੰਨਾ ਨੇ ਆਪਣਾ 28ਵਾਂ ਜਨਮ ਦਿਨ ਮਾਣਿਆ ਹੈ। ਫ਼ਿਲਹਾਲ ਅਸੀਂ ਤੁਹਾਨੂੰ ਤਮੰਨਾ ਭਾਟੀਆ ਬਾਰੇ ਕੁੱਝ ਦਿਲਚਸਪ ਜਾਣਕਾਰੀ ਦਿੰਦੇ ਹਾਂ। ਤਮੰਨਾ ਨੂੰ ਜ਼ਿਆਦਾਤਰ ਦਰਸ਼ਕ ਦੱਖਣ ਭਾਰਤੀ ਸਿਨੇਮਾ ਦੀ ਅਦਾਕਾਰਾ ਸਮਝਦੇ ਹਨ ਪਰ ਅਜਿਹਾ ਨਹੀਂ ਹੈ। ਤਮੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਸਿਨੇਮਾ ਤੋਂ ਕੀਤੀ ਸੀ। 2005 ‘ਚ ਉਨ੍ਹਾਂ ਨੇ ‘ਚਾਂਦ ਸੇ ਰੋਸ਼ਨ ਚੇਹਰਾ’ ਫ਼ਿਲਮ ਨਾਲ ਡੇਬਿਊ ਕੀਤਾ ਸੀ। ਇਹ ਫ਼ਿਲਮ ਬੁਰੀ ਤਰ੍ਹਾਂ ਫ਼ਲਾਪ ਰਹੀ ਸੀ। ਇਸ ਫ਼ਿਲਮ ਤੋਂ ਬਾਅਦ ਤਮੰਨਾ ਨੇ ਸਾਉਥ ਇੰਡਿਆ ਦੀ ਟ੍ਰੇਨ ਫ਼ੜ੍ਹ ਲਈ। ਜਿੱਥੇ ਉਨ੍ਹਾਂ ਦੀ ਹਰ ਇਕ ਤਮੰਨਾ ਪੂਰੀ ਹੋਈ। ਦੱਖਣ ਭਾਰਤੀ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਤਮੰਨਾ ਨੇ ਕਈ ਹਿੱਟ ਫ਼ਿਲਮਾਂ ਦਿੱਤੀ ਅਤੇ ਉੱਥੇ ਦੇ ਲਗਪਗ ਸਾਰੇ ਸੁਪਰਸਟਾਰਜ਼ ਨਾਲ ਸਕਰੀਨ ਸ਼ੇਅਰ ਕੀਤੀ। ਸਾਊਥ ਸਿਨੇਮਾ ‘ਚ ਬਹੁਤ ਨਾਂ ਕਮਾਉਣ ਤੋਂ ਬਾਅਦ ਤਮੰਨਾ ਹਿੰਦੀ ਸਿਨੇਮਾ ‘ਚ ਅਧੂਰੀ ਰਹਿ ਗਈ ਖ਼ਵਾਹਿਸ਼ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਇਕ ਵਾਰ ਫ਼ਿਰ ਮੁੰਬਈ ਵਾਪਸ ਆਈ। ਸਾਲ 20 13 ‘ਚ ਤਮੰਨਾ ਨੇ ਸਾਜਿਦ ਖ਼ਾਨ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਹਿੰਮਤਵਾਲਾ’ ਨਾਲ ਅਜੈ ਦੇਵਗਨ ਵਰਗੇ ਸੁਪਰਸਟਾਰ ਨਾਲ ਕਮਬੈਕ ਕੀਤਾ ਪਰ ਕੋਈ ਖ਼ਾਸ ਕਾਮਜਾਬੀ ਹਾਸਲ ਨਾ ਹੋ ਸਕੀ। ਇਸ ਤੋਂ ਬਾਅਦ ਫ਼ਿਲਮ ‘ਹਮਸ਼ਕਲਸ’ ‘ਚ ਅਭਿਨੇਤਰੀ ਪੱਖੋਂ ਪ੍ਰਮੁੱਖ ਕਿਰਦਾਰ ‘ਚ ਨਜ਼ਰ ਆਈ। ਇਹ ਫ਼ਿਲਮ ਵੀ ਬਾਕਸ ਆਫ਼ਿਸ ‘ਤੇ ਫ਼ਲਾਪ ਰਹੀ। 2014 ‘ਚ ਤਮੰਨਾ ਨੇ ਅਕਸ਼ੈ ਕੁਮਾਰ ਨਾਲ ਫ਼ਿਲਮ ‘ਅੇਂਟਰਟੇਨਮੇਂਟ’ ਕੀਤੀ। ਇਹ ਫ਼ਿਲਮ ਵੀ ਔਸਤ ਹੀ ਰਹੀ।