ਅੰਡਰਵਰਲਡ ਡਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ ਵਿਵੇਕਅੰਡਰਵਰਲਡ ਡਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ ਵਿਵੇਕ

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਭਿਨੇਤਾ ਵਿਵੇਕ ਓਬਰਾਏ ਆਪਣੀ ਅਗਲੀ ਫ਼ਿਲਮ ‘ਰਾਏ’ ਵਿੱਚ ਅੰਡਰਵਰਲਡ ਡਾਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਵਿਵੇਕ ਫ਼ਿਲਮ ‘ਰਾਏ’ ਵਿੱਚ ਸਾਬਕਾ ਅੰਡਰਵਰਲਡ ਡਾਨ ਮੁਥੱਪਾ ਰਾਏ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੇ ਕਿਰਦਾਰ ਨੂੰ ਮਨੁੱਖੀ ਦ੍ਰਿਸ਼ਟੀਕੋਣ ਨਾਕ ਦੇਖਣਾ ਪਸੰਦ ਕਰਦੇ ਹਨ ਅਤੇ ਇਸ ਨੂੰ ਚੰਗੇ ਜਾਂ ਮਾੜੇ, ਸਕਾਰਾਤਮਕ ਅਤੇ ਨਕਾਰਾਤਮਕ ਰੂਪ ਵਿੱਚ ਨਹੀਂ ਦੇਖਦੇ। ਵਿਵੇਕ ਨੇ ਕਿਹਾ, ‘ਮੇਰੇ ਲਈ ਇਹ ਕਿਰਦਾਰ ਅਸਲੀਅਤ ਹੈ, ਉਹ ਨਾਂਹ ਪੱਖੀ ਨਹੀਂ ਹੈ। ਜਦ ਮੈਂ ਕਿਰਦਾਰ ਨਿਭਾ ਰਿਹਾ ਹੁੰਦਾ ਹਾਂ ਤਾਂ ਮੈਂ ਉਸ ਦੇ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ ਨਿਭਾਉਂਦਾ ਹਾਂ। ਉਹ ਕੁਝ ਲੋਕਾਂ ਦੇ ਲਈ ਨਕਾਰਾਤਮਕ ਹੋ ਸਕਦੇ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਉਹ ਨਕਾਰਾਤਮਕ ਹੈ ਅਤੇ ਮੰਨਦੇ ਹਨ ਕਿ ਉਹ ਕਾਨੂੰਨ ਦੇ ਖਿਲਾਫ਼ ਹੈ, ਪਰ ਕਾਫ਼ੀ ਲੋਕਾਂ ਲਈ ਉਹ ਨਾਇਕ ਹੁੰਦੇ ਹਨ, ਇਸ ਲਈ ਮੈਂ ਇਸ ਨੂੰ ਮਨੁੱਖੀ ਨਜ਼ਰੀਏ ਨਾਲ ਦੇਖਦਾ ਹਾਂ ਤੇ ਇਸ ਨੂੰ ਨਕਾਰਾਤਮਕ ਜਾਂ ਸਕਾਰਾਤਮਕ ਰੂਪ ਨਾਲ ਨਹੀਂ ਤੌਲਦਾ।’