ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਸਟਾਰ ਬਣ ਚੁੱਕੀ ਪ੍ਰਿਯੰਕਾ ਚੋਪੜਾ ਨੂੰ ਬ੍ਰਿਟੇਨ ਵਿੱਚ ਹੋਈ ਇਕ ਸਾਲਾਨਾ ਚੋਣ ਵਿੱਚ ਏਸ਼ੀਆ ਦੀ ਸਭ ਤੋਂ ਸੈਕਸੀ ਔਰਤ ਚੁਣਿਆ ਗਿਆ ਹੈ। ਲੰਡਨ ਦੀ ਵੀਕਲੀ ਅਖਬਾਰ ‘ਈਸਟਰਨ ਆਈ’ ਵਲੋਂ ਕਰਵਾਈ ਗਈ ’50 ਸੈਕਸੀਏਟ ਏਸ਼ੀਅਨ ਵੂਮੈਨ’ ਚੋਣ ਵਿੱਚ ਪ੍ਰਿਯੰਕਾ ਚੋਪੜਾ ਟਾਪ ‘ਤੇ ਹੈ। ਪ੍ਰਿਯੰਕਾ ਨੇ ਰਿਕਾਰਡ ਬਣਾਉਂਦੇ ਹੋਏ 5ਵੀਂ ਵਾਰ ਇਹ ਟਾਈਟਲ ਹਾਸਲ ਕੀਤਾ ਹੈ। ਦੀਪਿਕਾ ਪਾਦੁਕੋਣ ਨੂੰ 2016 ਵਿੱਚ ਇਹ ਟਾਈਟਲ ਮਿਲਿਆ ਸੀ। ਪ੍ਰਿਯੰਕਾ ਨੇ ਇਸ ਆਨਲਾਈਨ ਚੋਣ ਵਿੱਚ ਉਸ ਲਈ ਵੋਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲੀਵੁੱਡ ਬਿਊਟੀ ਪ੍ਰਿਅੰਕਾ ਚੋਪੜਾ ਨੇ ਸਭ ਦਾ ਧਿਆਨ ਆਪਣੇ ਨਵੇਂ ਹੌਟ ਫ਼ੋਟੋਸ਼ੂਟ ਵੱਲ ਖਿੱਚਿਆ, ਜਿਹੜਾ ਇੰਟਰਨੈੱਟ ‘ਤੇ ਅੱਗ ਵਾਂਗ ਫ਼ੈਲ ਰਿਹਾ ਹੈ। ਆਪਣੀ ਹੌਟ ਫ਼ਿੱਗਰ ਦਿਖਾਉਂਦੀ ਪ੍ਰਿਅੰਕਾ ਇਸ ਫ਼ੋਟੋਸ਼ੂਟ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਪ੍ਰਿਅੰਕਾ ਚੋਪੜਾ ਦੇ ਫ਼ੈਨ ਪੇਜ ਵਲੋਂ ਅਪਲੋਡ ਕੀਤੀਆਂ ਗਈਆਂ ਹਨ। ਬਾਲੀਵੁੱਡ ਦੇ ਨਾਲ-ਨਾਲ ਪ੍ਰਿਅੰਕਾ ਚੋਪੜਾ ਆਪਣੇ ਅਮਰੀਕੀ ਟੀ. ਵੀ. ਸ਼ੋਅ ‘ਕਵਾਂਟੀਕੋ’ ਕਰਕੇ ਹਾਲੀਵੁੱਡ ‘ਚ ਵੀ ਕਾਫ਼ੀ ਮਸ਼ਹੂਰ ਹੋ ਗਈ ਹੈ। ਇਹੀ ਨਹੀਂ ਉਹ ਇਸੇ ਸਾਲ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ‘ਬੇਵਾਚ’ ‘ਚ ਵੀ ਕੰਮ ਕਰ ਚੁੱਕੀ ਹੈ।











