‘ਗਦਰ : ਏਕ ਪ੍ਰੇਮ ਕਥਾ’ ਦੇ ਡਾਇਰੈਕਟਰ ਅਨਿਲ ਸ਼ਰਮਾ ਹੁਣ ‘ਕਵਚ’ ਬਣਾਉਣ ਜਾ ਰਹੇ ਹਨ, ਇਸ ਫ਼ਿਲਮ ਦੀ ਸਕ੍ਰਿਪਟ ਸਨੀ ਨੂੰ ਬੇਹੱਦ ਪਸੰਦ ਆਈ ਹੈ। ਸਾਲ 2001 ਵਿੱਚ ਸਨੀ ਦਿਓਲ, ਅਮੀਸ਼ਾ ਪਟੇਲ ਦੇ ਨਾਲ ‘ਗਦਰ : ਏਕ ਪ੍ਰੇਮ ਕਥਾ’ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਸੀ। ਇਸ ਦੇ ਬਾਅਦ ਪੰਜ ਸਾਲ ਬਾਅਦ ਹੁਣ ਇਹ ਜੋੜੀ ਫ਼ਿਰ ਇਕੱਠੇ ਕੰਮ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਅਨਿਲ ‘ਕਵਚ’ ਨਾਂਅ ਦੀ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ, ਜਿਸ ਵਿੱਚ ਸਨੀ ਦਿਓਲ ਮੁੱਖ ਕਿਰਦਾਰ ਨਿਭਾਉਣਗੇ। ਮਿਲੀ ਜਾਣਕਾਰੀ ਅਨੁਸਾਰ ਸਨੀ ਦਿਓਲ ਨੂੰ ਫ਼ਿਲਮ ਦੀ ਕਹਾਣੀ ਬੇਹੱਦ ਪਸੰਦ ਆਈ ਹੈ ਤੇ ਉਹ ਇਸ ਦਾ ਹਿੱਸਾ ਬਣਨ ਲਈ ਤਿਆਰ ਵੀ ਹਨ। ਅਨਿਲ ਇਸ ਸਮੇਂ ਆਪਣੇ ਬੇਟੇ ਉਤਕਰਸ਼ ਦੀ ਡੈਬਿਊ ਫ਼ਿਲਮ ‘ਜੀਨੀਅਸ’ ਵਿੱਚ ਬਿਜ਼ੀ ਹਨ। ਇਹ ਫ਼ਿਲਮ ਪੂਰਾ ਕਰਨ ਦੇ ਬਾਅਦ ਉਹ ਆਪਣੀ ਅਗਲੀ ਫ਼ਿਲਮ ‘ਤੇ ਕੰਮ ਸ਼ੁਰੂ ਕਰਨਗੇ। ‘ਜੀਨੀਅਸ’ ਵਿੱਚ ਵੀ ਸੰਨੀ ਦਿਓਲ ਇੱਕ ਛੋਟਾ ਜਿਹਾ ਕਿਰਦਾਰ ਨਿਭਾ ਰਹੇ ਹਨ।











