ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਆਉਣ ਵਾਲੀ ਫ਼ਿਲਮ ਰਾਜੀ ‘ਚ ਦਰਸ਼ਕਾਂ ਨੂੰ ਉਨ੍ਹਾਂ ਦਾ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ। ਆਲੀਆ ਭੱਟ ਇਨ੍ਹੀਂ ਦਿਨੀਂ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਰਾਜ਼ੀ’ ‘ਚ ਕੰਮ ਕਰ ਰਹੀ ਹੈ। ‘ਰਾਜ਼ੀ’ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ‘ਤੇ ਆਧਾਰਿਤ ਹੈ। ਆਲੀਆ ਭੱਟ ਦਾ ਕਹਿਣਾ ਹੈ ਕਿ ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਬਿਲਕੁਲ ਵੱਖਰੇ ਅਵਤਾਰ ‘ਚ ਦੇਖਣਗੇ। ਆਲੀਆ ਨੇ ਕਿਹਾ, ”ਪਹਿਲੀ ਵਾਰ ਮੈਂ ਇਕ ਪੀਰੀਅਡ ਫ਼ਿਲਮ ਕਰ ਰਹੀ ਹਾਂ ਅਤੇ ਇਹ ਸੱਚੀ ਕਹਾਣੀ ‘ਤੇ ਆਧਾਰਿਤ ਵੀ ਹੈ। ਇਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।











