ਨਵੀਂ ਦਿੱਲੀ— ਰੱਖਿਆ ਮੰਤਰਾਲੇ ਨੇ ਵੀਰਤਾ ਪੁਰਸਕਾਰ ਪ੍ਰਾਪਤ ਰੱਖਿਆ ਕਰਮਚਾਰੀ ਦੀ ਵਿਧਵਾ ਵੱਲੋਂ ਆਪਣੇ ਮਰਹੂਮ ਪਤੀ ਦੇ ਭਰਾ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਨ ‘ਤੇ ਉਸ ਨੂੰ ਆਰਥਿਕ ਭੱਤੇ ਦਾ ਭੁਗਤਾਨ ਰੋਕਣ ਵੇਲ ਮੌਜੂਦਾ ਨਿਯਮ ਨੂੰ ਹਟਾ ਦਿੱਤਾ ਹੈ। ਇਸ ਨਿਯਮ ਦੇ ਹੱਟਣ ਤੋਂ ਬਾਅਦ ਉਹ ਆਪਣੇ ਮਰਹੂਮ ਪਤੀ ਦੇ ਭਰਾ ਤੋਂ ਇਲਾਵਾ ਵੀ ਕਿਸੇ ਹੋਰ ਨਾਲ ਵਿਆਹ ਕਰਦੀ ਹੈ ਤਾਂ ਉਸ ਸੂਰਤ ‘ਚ ਵੀ ਉਹ ਭੱਤੇ ਦੀ ਹੱਕਦਾਰ ਹੋਵੇਗੀ। ਮੌਜੂਦਾ ਨਿਯਮ ਅਨੁਸਾਰ ਮਰਹੂਮ ਦੀ ਵਿਧਵਾ ਨੂੰ ਮੌਤ ਤੋਂ ਬਾਅਦ ਭੱਤੇ ਦਾ ਭੁਗਤਾਨ ਕੀਤਾ ਜਾਂਦਾ ਹੈ ਜਾਂ ਜੇਕਰ ਉਹ ਆਪਣੇ ਮਰਹੂਮ ਪਤੀ ਦੇ ਭਰਾ ਨਾਲ ਵਿਆਹ ਕਰਦੀ ਹੈ ਤਾਂ ਵੀ ਭੱਤੇ ਦਾ ਭੁਗਤਾਨ ਕੀਤਾ ਜਾਂਦਾ ਹੈ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ‘ਤੇ ਅਰਜ਼ੀ ਪ੍ਰਾਪਤ ਕਰਨ ਤੋਂ ਬਾਅਦ ਮਰਹੂਮ ਪਤੀ ਦੇ ਭਰਾ ਨਾਲ ਵਿਆਹ ਕਰਨ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ। ਮੰਤਰਾਲੇ ਨੇ ਇਸ ਸ਼ਰਤ ਨੂੰ ਹਟਾਉਣ ਦਾ ਫੈਸਲਾ ਕੀਤਾ। ਮੰਤਰਾਲੇ ਦੇ ਬਿਆਨ ਅਨੁਸਾਰ ਭੱਤਾ ਪੁਰਸਕਾਰ ਪ੍ਰਾਪਤਕਰਤਾ ਲਈ ਹੈ ਅਤੇ ਉਨ੍ਹਾਂ ਦੀ ਮੌਤ ਹੋਣ ‘ਤੇ ਉਨ੍ਹਾਂ ਦੀ ਕਾਨੂੰਨਨ ਪਤਨੀ ਨੂੰ ਮਿਲੇਗਾ। ਮੰਤਰੀ ਨੇ ਕਿਹਾ,”ਵਿਧਵਾ ਆਪਣੀ ਮੌਤ ਤੱਕ ਭੱਤਾ ਪ੍ਰਾਪਤ ਕਰ ਸਕੇਗੀ।” ਵੀਰਤਾ ਪੁਰਸਕਾਰ ਦੇ ਪ੍ਰਾਪਤਕਰਤਾਵਾਂ ਨੂੰ 1972 ਦੇ ਮੰਤਰਾਲੇ ਦੇ ਨੋਟ ਅਨੁਸਾਰ ਆਰਥਿਕ ਭੱਤਾ ਦਿੱਤਾ ਜਾਂਦਾ ਹੈ। ਮੰਤਰਾਲੇ ਨੇ ਕਿਹਾ ਕਿ 1972 ਦੇ ਨੋਟ ਨੂੰ 1995 ਦੇ ਰੱਖਿਆ ਮੰਤਰਾਲੇ ਦੇ ਇਕ ਪੱਤਰ ਰਾਹੀਂ ਬਦਲਿਆ ਇਗਆ ਅਤੇ ਸਮੇਂ-ਸਮੇਂ ‘ਤੇ ਇਸ ‘ਚ ਸੋਧ ਕੀਤਾ ਜਾਂਦਾ ਹੈ।















