ਰਾਖਵੇਂਕਰਨ ਨੂੰ ਲੈ ਕੇ ਕਾਂਗਰਸ ਤੇ ਪਾਟੀਦਾਰਾਂ ‘ਚ ਬਣੀ ਸਹਿਮਤੀ

ਨਵੀਂ ਦਿੱਲੀ— ਗੁਜਰਾਤ ਚੋਣ ਤੋਂ ਪਹਿਲਾਂ ਕਾਂਗਰਸ ਤੇ ਪਾਟੀਦਾਰ ਨੇਤਾਵਾਂ ‘ਚ ਬੈਠਕ ਖਤਮ ਹੋ ਚੁੱਕੀ ਹੈ। ਬੈਠਕ ‘ਚ ਰਾਖਵੇਂਕਰਨ ਨੂੰ ਲੈ ਕੇ ਕਾਂਗਰਸ ਤੇ ਪਾਟੀਦਾਰਾਂ ‘ਚ ਸਹਿਮਤੀ ਬਣ ਗਈ ਹੈ। ਗੁਜਰਾਤ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਭਰਤਸਿੰਘ ਸੋਲੰਕੀ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਕੱਲ ਖੁਦ ਹਾਰਦਿਤ ਪਟੇਲ ਇਸ ਦਾ ਐਲਾਨ ਕਨਰਗੇ। ਸੋਲੰਕੀ ਨੇ ਦੱਸਿਆ ਕਿ ਕਾਂਗਰਸ ਅੱਜ ਰਾਤ ਆਪਣੀ ਪਹਿਲੀ ਲਿਸਟ ਜਾਰੀ ਕਰੇਗੀ।
ਬੈਠਕ ਤੋਂ ਪਹਿਲਾਂ ਹੀ ਪਾਟੀਦਾਰਾਂ ਦੀ ਮੰਗ ‘ਤੇ ਕਾਂਗਰਸ ਦੇ ਰੁਖ ਸਾਫ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿਉਂਕਿ ਪਹਿਲੇ ਪੜਾਅ ਦੀ ਚੋਣ 9 ਦਸੰਬਰ ਨੂੰ ਹੋਣ ਵਾਲੀ ਹੈ ਤੇ ਇਸ ਦੇ ਲਈ ਨਾਮਾਂਕਣ ਪ੍ਰਕਿਰਿਆ 21 ਨਵੰਬਰ ਨੂੰ ਸ਼ੁਰੂ ਹੋਣ ਵਾਲੀ ਹੈ ਜਦਕਿ ਹੁਣ ਤੱਕ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਹੈ। ਬੈਠਕ ਤੋਂ ਪਹਿਲਾਂ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਦਿਨੇਸ਼ ਬਾਮਨਿਆ ਨੇ ਇਸ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਰਾਖਵੇਂਕਰਨ ਦੇ ਮੁੱਦੇ ‘ਤੇ ਕਾਂਗਰਸ ਦੇ ਨਾਲ ਇਹ ਆਖਰੀ ਮੀਟਿੰਗ ਹੋਵੇਗੀ। ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਜੋ ਰਾਖਵੇਂਕਰਨ ਦੀ ਡਿਮਾਂਡ ਨੂੰ ਪੂਰਾ ਕਰੇਗੀ।