ਸ੍ਰੀਨਗਰ – ਫੁੱਟਬਾਲਰ ਤੋਂ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਜੁੜੇ ਮਾਜਿਦ ਖਾਨ ਨੇ ਆਪਣੀ ਮਾਂ ਦੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ| ਉਹ ਪਿਛਲੇ ਹਫਤੇ ਹੀ ਲਸ਼ਕਰ ਨਾਲ ਜੁੜਿਆ ਸੀ ਅਤੇ ਉਸ ਦੀ ਏ.ਕੇ 47 ਨਾਲ ਇਕ ਫੋਟੋ ਵਾਇਰਲ ਵੀ ਹੋਈ ਸੀ|
ਇਸ ਤੋਂ ਬਾਅਦ ਮਾਜਿਦ ਦੀ ਮਾਂ ਨੇ ਉਸ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਸੀ ਅਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ|















