ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਮ ਆਦਮੀ ਪਾਰਟੀ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ: ਸੁਖਪਾਲ ਸਿੰਘ ਖਹਿਰਾ ਦੀ ਅਰਜੀ ਖਾਰਜ਼ ਕਰ ਦੇਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਹੁਣ ਸ: ਖਹਿਰਾ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਾਰ ਨਹੀਂ ਰਹਿ ਜਾਂਦਾ ਹੈ। ਉਨ•ਾਂ ਆਖਿਆ ਸ੍ਰੀ ਸ: ਖਹਿਰਾ ਨੂੰ ਤੁਰੰਤ ਵਿਰੋਧੀ ਧਿਰ ਦੇ ਨੇਤਾ ਦੇ ਵਕਾਰੀ ਅਹੁਦੇ ਤੋਂ ਲਾਂਭੇ ਹੱਟ ਜਾਣਾ ਚਾਹੀਦਾ ਹੈ।
ਸ੍ਰੀ ਜਾਖੜ ਨੇ ਆਖਿਆ ਕਿ ਸ: ਸੁਖਪਾਲ ਸਿੰਘ ਖਹਿਰਾ ਨੂੰ ਸਿਆਸਤ ਵਿਚ ਉਚ ਮਿਆਰੀ ਕਦਰਾਂ ਕੀਮਤਾਂ ਬਰਕਰਾਰ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸ੍ਰੀ ਜਾਖੜ ਨੇ ਇਸ ਮੁੱਦੇ ਤੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵੀ ਵੰਗਾਰਿਆਂ ਕਿ ਉਹ ਆਪਣੀ ਪਾਰਟੀ ਦਾ ਇਸ ਮੁੱਦੇ ਤੇ ਸਟੈਂਡ ਸਪੱਸ਼ਟ ਕਰਨ। ਉਨ•ਾਂ ਨੇ ਕਿਹਾ ਕਿ ਵੱਖਰੇ ਗੁਣਾਂ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੇ ਸੁਪਰੀਮੋ ਨੂੰ ਦੱਸਣਾ ਚਾਹੀਦਾ ਹੈ ਕਿ ਹੁਣ ਉਸਦੀ ਪਾਰਟੀ ਸ: ਖਹਿਰਾ ਬਾਰੇ ਕਦ ਕੋਈ ਫੈਸਲਾ ਕਰੇਗੀ।















