ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਵਿੱਚ ਆਪਣੀ ਪੱਕੀ ਜਗ੍ਹਾ ਬਣਾਉਣਾ ਚਾਹੁੰਦੀ ਹੈ ਤੇ ਆਪਣੇ ਵਿੱਚਾਰਾਂ ਨੂੰ ਸਪੱਸ਼ਟ ਰੂਪ ਨਾਲ ਪ੍ਰਗਟ ਕਰਨਾ ਚਾਹੁੰਦੀ ਹੈ।ਕੰਗਨਾ ਰਣੌਤ ਗੈਰ ਫ਼ਿਲਮੀ ਪਰਵਾਰ ਨਾਲ ਸੰਬੰਧਤ ਹੈ। ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਅੜੀਅਲ ਰਹਿਣਾ ਕਾਫ਼ੀ ਮੁਸ਼ਕਲ ਹੈ, ਕਿਉਂਕਿ ਇਥੇ ਤੁਹਾਨੂੰ ਲੋਕ ਕਮਜ਼ੋਰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਫ਼ਿਲਮ ਨਗਰੀ ਵਿੱਚ ਬਾਹਰੀ ਵਿਅਕਤੀ ਹੋਣ ਦੇ ਨਾਤੇ ਮੈਂ ਖੁਦ ਲਈ ਜਗ੍ਹਾ ਬਣਾਉਣਾ ਚਾਹੁੰਦੀ ਹਾਂ। ਮੈਂ ਵੀ ਆਪਣੀ ਰਾਏ ਦੇਣੀ ਹੈ ਅਤੇ ਮੈਂ ਆਪਣੇ ਵਿੱਚਾਰਾਂ ਨੂੰ ਸਪੱਸ਼ਟ ਰੂਪ ਨਾਲ ਪ੍ਰਗਟ ਕਰਨ ਦਾ ਬਦਲ ਚੁਣਦੀ ਹਾਂ। ਮੈਂ ਔਰਤਾਂ ਨੂੰ ਆਪਣੀ ਤਾਕਤ ਅਤੇ ਸਖਤ ਮਿਹਨਤ ‘ਤੇ ਭਰੋਸਾ ਕਰਨ ਦੇ ਲਈ ਉਤਸ਼ਾਹਤ ਕਰਦੀ ਹਾਂ। ਮੇਰਾ ਮੰਨਣਾ ਹੈ ਕਿ ਹਰੇਕ ਅਨੁਭਵ ਦੇ ਨਾਲ ਖੁਦ ਨੂੰ ਬਿਹਤਰ ਬਣਾਉਣਾ ਕਾਫ਼ੀ ਮਹੱਤਵਪੂਰਨ ਹੁੰਦਾ ਹੈ।











