ਨਵੀਂ ਦਿੱਲੀ—ਚੋਣ ਆਯੋਗ ਨੇ ਗੁਜਰਾਤ ਚ ਭਾਰਤੀ ਜਨਤਾ ਪਾਰਟੀ ਦੇ ਉਸ ਟੀ.ਵੀ ਵਿਗਿਆਪਨ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ‘ਚ ਪੱਪੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਚੋਣ ਆਯੋਗ ਨੇ ਕਿਹਾ ਕਿ ਵਿਗਿਆਪਨ ‘ਚ ਅਪ੍ਰਤੱਖ ਰੂਪ ਨਾਲ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਗੁਜਰਾਤੀ ‘ਚ ਪੱਪੂ ਦਾ ਮਤਲਬ ਬੇਸ਼ਰਮ ਹੁੰਦਾ ਹੈ।















