ਧੋਨੀ ਤੇ ਦ੍ਰਵਿੜ ਨੇ ਮੁਸ਼ਕਿਲ ਸਮੇਂ ‘ਚ ਮੇਰਾ ਸਾਥ ਨਹੀਂ ਦਿੱਤਾ: ਸ਼੍ਰੀਸੰਥ

ਨਵੀਂ ਦਿੱਲੀਂ ਇੰਡੀਅਨ ਪ੍ਰੀਮੀਅਰ ਲੀਗ ‘ਚ ਮੈਚ ਫ਼ਿਕਸਿੰਗ ਦੇ ਦੋਸ਼ਾਂ ‘ਚ ਫ਼ਸੇ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਟੀਮ ਇੰਡੀਆ ਦੇ ਦੋ ਸਾਬਕਾ ਕਪਤਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਰਲ ਹਾਈ ਕੋਰਟ ਅਤੇ ਬੀ.ਸੀ.ਸੀ.ਆਈ. ਤੋਂ ਬੈਨ ਬਰਕਰਾਰ ਕੀਤੇ ਜਾਣ ਦੇ ਬਾਅਦ ਸ਼੍ਰੀਸੰਥ ਆਪਣੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਦੌਰਾਨ ਸ਼੍ਰੀਸੰਥ ਨੇ ਇੱਕ ਆਪਣੀ ਇੰਟਰਵਿਊ ‘ਚ ਇਹ ਗੱਲ ਕਹੀ ਹੈ। ਇਸ ਇੰਟਰਵਿਊ ‘ਚ ਸ਼੍ਰੀਸੰਥ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਅਤੇ ਮਹਿੰਦਰ ਸਿੰਘ ਧੋਨੀ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ ਹਨ।
ਦੂਜੇ ਦੇਸ਼ ਤੋਂ ਖੇਡਣਾ ਚਾਹੁੰਦੇ ਹਨ ਸ੍ਰੀਸੰਥ
ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਆਈ.ਪੀ.ਐੱਲ. ਸਪਾਟ ਫ਼ਿਕਸਿੰਗ ਕੇਸ ‘ਚ ਰਾਹੁਲ ਦ੍ਰਵਿੜ ਅਤੇ ਮਹਿੰਦਰ ਸਿੰਘ ਧੋਨੀ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਤੇਜ਼ ਗੇਂਦਬਾਜ਼ ਨੇ ਕਿਹਾ ਕਿ ਇਨ੍ਹਾਂ ਦੋਹਾਂ ਨੇ ਮੁਸ਼ਕਲ ਸਮੇਂ ‘ਚ ਉਸ ਦਾ ਸਾਥ ਨਹੀਂ ਦਿੱਤਾ। ਸ਼੍ਰੀਸੰਥ ਨੇ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਮੈਂ ਦੂਜੇ ਦੇਸ਼ ਦੇ ਲਈ ਖੇਡਣਾ ਚਾਹੁੰਦਾ ਹਾਂ।
ਕੀ ਕਿਹਾ ਸ਼੍ਰੀਸੰਥ ਨੇ
ਸ਼੍ਰੀਕਾਂਤ ਨੇ ਕਿਹਾ ਕਿ ਰਾਹੁਲ ਦ੍ਰਵਿੜ ਨੇ ਮੁਸ਼ਕਲ ਸਮੇਂ ‘ਚ ਉਨ੍ਹਾਂ ਦਾ ਸਾਥ ਨਾ ਦੇ ਕੇ ਟੀਮ ਫ਼੍ਰੈਂਚਾਈਜ਼ੀ ਦਾ ਸਾਥ ਦਿੱਤਾ। ਜ਼ਿਕਰਯੋਗ ਹੈ ਕਿ ਜਦੋਂ ਸ਼੍ਰੀਸੰਥ ‘ਤੇ ਫ਼ਿਕਸਿੰਗ ਦਾ ਦੋਸ਼ ਲੱਗਾ ਸੀ ਤਦ ਉਹ ਰਾਜਸਥਾਨ ਰਾਇਲਸ ਦੇ ਨਾਲ ਜੁੜੇ ਸਨ। ਉਸ ਸਮੇਂ ਰਾਹੁਲ ਦ੍ਰਵਿੜ ਵੀ ਰਾਜਸਥਾਨ ਰਾਇਲਸ ਨਾਲ ਜੁੜੇ ਸਨ। ਦ੍ਰਵਿੜ ਉਦੋਂ ਰਾਜਸਥਾਨ ਰਾਇਲਸ ਦੇ ਮੇਂਟਰ ਦੀ ਭੂਮਿਕਾ ਨਿਭਾ ਰਹੇ ਸਨ। ਆਪਣੀ ਗੱਲਬਾਤ ‘ਚ ਸ਼੍ਰੀਸੰਥ ਨੇ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਰਾਹੁਲ ਦ੍ਰਵਿੜ ਨੇ ਮੇਰੇ ਬਜਾਏ ਰਾਜਸਥਾਨ ਰਾਇਲਸ ਦਾ ਸਾਥ ਦਿੱਤਾ ਜਦਕਿ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ।
ਮਾਹੀ ‘ਤੇ ਵੀ ਵਿੰਨ੍ਹਿਆ ਨਿਸ਼ਾਨਾ
ਸ਼੍ਰੀਸੰਥ ਨੇ ਇਸ ਇੰਟਰਵਿਊ ‘ਚ ਮਹਿੰਦਰ ਸਿੰਘ ਧੋਨੀ ‘ਤੇ ਵੀ ਨਿਸ਼ਾਨ ਵਿੰਨ੍ਹਿਆ। ਸ਼੍ਰੀਸੰਥ ਨੇ ਕਿਹਾ ਕਿ ਮੈਂ ਧੋਨੀ ਨੂੰ ਕਿ ਭਾਵੁਕ ਮੈਸੇਜ ਭੇਜਿਆ ਪਰ ਉਨ੍ਹਾਂ ਨੇ ਵੀ ਉਸ ਦਾ ਕੋਈ ਜਵਾਬ ਨਹੀਂ ਦਿੱਤਾ। ਮੇਰੇ ਲਈ ਇਹ ਸਭ ਵੇਖਣਾ ਅਤੇ ਇਸ ਤੋਂ ਲੜਨਾ ਮੁਸ਼ਕਲ ਸੀ। ਸ਼੍ਰੀਸੰਥ ਦਾ ਦਾਅਵਾ ਹੈ ਕਿ ਫ਼ਿਕਸਿੰਗ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ 6 ਤੋਂ 10 ਖਿਡਾਰੀਆਂ ਨੂੰ ਦੋਸ਼ੀ ਦੱਸਿਆ ਸੀ। ਸ਼੍ਰੀਸੰਥ ਨੇ ਕਿਹਾ ਕਿ ਜੇਕਰ ਸਾਰੇ 6 ਨਾਂ ਬਾਹਰ ਆ ਜਾਣ ਤਾਂ ਇਸ ਨਾਲ ਖੇਡ ‘ਤੇ ਕਾਫ਼ੀ ਬੁਰਾ ਅਸਰ ਪਵੇਗਾ। ਇਹ ਰਾਸ਼ਟਰੀ ਟੀਮ ਨਹੀਂ ਹੈ ਅਤੇ ਬੀ.ਸੀ.ਸੀ.ਆਈ. ਇੱਕ ਪ੍ਰਾਈਵੇਟ ਫ਼ਰਮ ਹੈ।