ਸੂਰਤ— ਬਲਾਤਕਾਰ ਦੇ ਇਕ ਵੱਖ ਮਾਮਲੇ ‘ਚ ਆਪਣੇ ਪਿਤਾ ਆਸਾਰਾਮ ਦੀ ਤਰ੍ਹਾਂ ਗੁਜਰਾਤ ਦੇ ਲਾਜਪੁਰ ਸੈਂਟਰਲ ਜੇਲ ‘ਚ ਬੰਦ ਨਾਰਾਇਣ ਸਾਈਂ ਨੇ ਅੱਜ ਕਿਹਾ ਕਿ ਗੁਜਰਾਤ ਦੀ ਜਨਤਾ ਇਸ ਵਾਰ ਵਿਧਾਨਸਭਾ ਕਾਂਗਰਸ ਦੀ ਬਣਨੀ ਚਾਹੀਦੀ ਹੈ। ਦਸੰਬਰ 2013 ਤੋਂ ਇੱਥੇ ਜੇਲ ‘ਚ ਬੰਦ ਸਾਈਂ ਨੇ ਅੱਜ ਅਦਾਲਤ ‘ਚ ਪੇਸ਼ੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਗੁਜਰਾਤ ‘ਚ ਜਨਤਾ ਇਸ ਵਾਰ ਪਰਿਵਰਤਨ ਚਾਹੁੰਦੀ ਹੈ।
ਬਦਲਾਅ ਹੋਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਇਸ ਵਾਰ 22 ਸਾਲ ਤੋਂ ਸੱਤਾਰੂੜ ਭਾਜਪਾ ਨੂੰ ਹਟਾ ਕੇ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਨੇ ਕਿਹਾ ਬਿਲਕੁੱਲ।















