ਸ਼੍ਰੀਸਾਂਤ ਨੂੰ ਲੱਗਾ ਵੱਡਾ ਝਟਕਾ, ਸੁਪਰੀਮ ਕੋਰਟ ਨੇ ਬਹਾਲ ਰੱਖੀ ਪਾਬੰਦੀ

ਨਵੀਂ ਦਿੱਲੀਂ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸ਼ਾਤ ਨੂੰ ਅੱਜ ਕੇਰਲ ਦੀ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਕੇਰਲ ਦੀ ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵਲੋਂ ਸ਼੍ਰੀਸ਼ਾਤ ‘ਤੇ 2013 ਆਈ. ਪੀ. ਐੱਲ. ਸਟਾਪ ਫ਼ਿਕਸਿੰਗ ਮਾਮਲੇ ‘ਚ ਲਗਾਈ ਗਈ ਸਾਰੀ ਉਮਰ ਦੀ ਪਬੰਧੀ ਬਹਾਲ ਰੱਖੀ ਗਈ ਹੈ। ਯਾਨੀ ਕਿ ਹੁਣ ਸ਼੍ਰੀਸ਼ਾਤ ਕਦੇ ਵੀ ਕ੍ਰਿਕਟ ਨਹੀਂ ਖੇਡ ਸਕੇਗਾ। ਦੱਸਣਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਅਗਸਤ ਮਹੀਨੇ ‘ਚ ਸ਼੍ਰੀਸ਼ਾਤ ‘ਤੇ ਲਗਾਏ ਬੈਨ ਨੂੰ ਹਟਾ ਦਿੱਤਾ ਸੀ। ਜਿਸ ਦੇ ਖਿਲਾਫ਼ ਬੀ. ਸੀ. ਸੀ. ਆਈ. ਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਸੀ। ਇਸ ਫ਼ੈਸਲੇ ਤੋਂ ਬਾਅਦ ਸ਼੍ਰੀਸਾਤ ਨੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਬੁਰਾ ਫ਼ੈਸਲਾ ਹੈ।