ਅਜ਼ਹਰ ਅਲੀ ਗੋਡੇ ਦੇ ਇਲਾਜ ਲਈ ਬ੍ਰਿਟੇਨ ਗਏ

ਕਰਾਚੀ ਂ ਪਾਕਿਸਤਾਨ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਅਜ਼ਹਰ ਅਲੀ ਗੋਡੇ ਦੀ ਸੱਟ ਦੇ ਇਲਾਜ ਲਈ ਬ੍ਰਿਟੇਨ ਗਏ ਹਨ ਜਿਸ ਦੇ ਕਾਰਨ ਉਹ ਸ਼੍ਰੀਲੰਕਾ ਦੇ ਖਿਲਾਫ਼ ਮੌਜੂਦਾ ਵਨਡੇ ਲੜੀ ਵਿੱਚ ਵੀ ਨਹੀਂ ਖੇਡ ਰਹੇ ।
ਅਜ਼ਹਰ ਨੇ ਸ਼੍ਰੀਲੰਕਾ ਦੇ ਖਿਲਾਫ਼ ਟੈਸਟ ਲੜੀ ਤੋਂ ਪਹਿਲਾਂ ਗੋਡੇ ਵਿੱਚ ਸਮੱਸਿਆ ਦੀ ਸ਼ਿਕਾਇਤ ਕੀਤੀ ਸੀ ਪਰ ਦਰਦ ਰੋਕੂ ਇੰਜੈਕਸ਼ਨ ਲੈ ਕੇ ਉਹ ਦੋਵੇਂ ਮੈਚ ਖੇਡੇ ਸਨ । ਪੀ.ਸੀ.ਬੀ. ਅਧਿਕਾਰੀ ਨੇ ਕਿਹਾ, ”ਸਾਡੇ ਡਾਕਟਰੀ ਪੈਨਲ ਦੀ ਸਲਾਹ ‘ਤੇ ਅਸੀਂ ਮਾਹਰ ਇਲਾਜ ਲਈ ਉਸ ਨੂੰ ਲੰਦਨ ਭੇਜਿਆ ਹੈ ।”