ਖਿਲਜੀ ਦਾ ਕਿਰਦਾਰ ਰਣਵੀਰ ‘ਤੇ ਪੈ ਗਿਆ ਭਾਰੀ

ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੇ ਕੰਮ ਨੂੰ ਪ੍ਰਫ਼ੈਕਟ ਬਣਾਉਣ ਲਈ ਬੇਹੱਦ ਮਿਹਨਤ ਕਰਦੇ ਹਨ। ਰਣਵੀਰ ਫ਼ਿਲਹਾਲ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ‘ਚ ਅਤਿਆਚਾਰੀ ਸ਼ਾਸਕ ਅਲਾਊਦੀਨ ਖਿਲਜੀ ਦੀ ਭੂਮਿਕਾ ਨਿਭਾ ਰਹੇ ਹਨ। ਖਬਰਾਂ ਮੁਤਾਬਕ ਰਣਵੀਰ ਨੇ ਇਸ ਰੋਲ ਲਈ ਬਹੁਤ ਮਿਹਨਤ ਕੀਤੀ ਹੈ। ਇਸ ਰੋਲ ਲਈ ਉਨ੍ਹਾਂ ਨੇ ਖੁਦ ਨੂੰ ਆਪਣੇ ਅਪਾਰਟਮੈਂਟ ‘ਚ ਹਫ਼ਤਿਆਂ ਬੰਦ ਰੱਖਿਆ, ਤਾਂ ਕਿ ਉਹ ਆਪਣਾ ਦਿਮਾਗ ਇਸ ਕਿਰਦਾਰ ਲਈ ਤਿਆਰ ਕਰ ਸਕੇ। ਫ਼ਿਲਮ ਦੀ ਸ਼ੂਟਿੰਗ ਵੀ ਲਗਭਗ ਇਕ ਸਾਲ ਤੋਂ ਹੋ ਰਹੀ ਹੈ। ਇਸ ਲਈ ਉਸੇ ਕਿਰਦਾਰ ‘ਚ ਇੰਨੇ ਲੰਬੇ ਸਮੇਂ ਤੱਕ ਬਣੇ ਰਹਿਣਾ ਮੁਸ਼ਕਿਲ ਸੀ। ਇਸ ਨਾਲ ਉਨ੍ਹਾਂ ਨੂੰ ਮਨੋਚਿਕਿਤਸਕ ਦੀ ਮਦਦ ਲੈਣੀ ਚਾਹੀਦੀ। ਸੈੱਟ ‘ਤੇ ਵੀ ਉਨ੍ਹਾਂ ਦੇ ਵਿਵਹਾਰ ਦੀ ਬਹੁਤ ਚਰਚਾ ਹੋ ਰਹੀ ਸੀ। ਕਦੀ-ਕਦੀ ਉਹ ਡਾਰਕ ਮੂਡ ‘ਚ ਰਹਿੰਦੇ ਸਨ ਅਤੇ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਦੇ ਨੇੜੇ ਨਾ ਆਵੇ। ਹੁਣ ਮਨੋਚਿਕਿਤਸਕ ਦੇ ਕੋਲ ਜਾਣਾ ਹੀ ਸਹੀ ਉਪਾਅ ਹੈ।