ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਜਲਦ ਹੀ ਵੱਡੇ ਪਰਦੇ ‘ਤੇ ਸੀਰੀਅਲ ਕਿਸਰ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ। ਦਰਸਅਲ ਇਹ ਦੋਵੇਂ ‘ਰੇਸ 3’ ‘ਚ ਦਿਖਾਈ ਦੇ ਸਕਦੇ ਹਨ। ਇਸ ਫ਼ਿਲਮ ‘ਚ ਸਲਮਾਨ ਖਾਨ, ਜੈਕਲੀਨ ਫ਼ਰਨਾਂਡੀਜ਼, ਡੇਜੀ ਸ਼ਾਹ ਦਾ ਨਾਂ ਫ਼ਾਇਨਲ ਹੋ ਚੁੱਕਿਆ ਹੈ।
ਸੂਤਰਾਂ ਮੁਤਾਬਕ ਫ਼ਿਲਮ ਦੇ ਇਸ ਕਿਰਦਾਰ ਲਈ ਪਹਿਲਾਂ ਸਿਧਾਰਥ ਮਲਹੋਤਰਾ ਨਾਲ ਗੱਲ ਹੋਈ ਸੀ। ਹਾਲਾਕਿ ਸਿਧਾਰਥ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਨੂੰ ਇਹ ਕਿਰਦਾਰ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਆਦਿਤਿਆ ਰਾਏ ਕਪੂਰ ਨਾਲ ਇਸ ਕਿਰਦਾਰ ਬਾਰੇ ਗੱਲ ਕੀਤੀ ਗਈ ਪਰ ਉਨ੍ਹਾਂ ਨਾਲ ਵੀ ਇਸਨੂੰ ਲੈ ਕੇ ਕੋਈ ਗੱਲ ਨਹੀਂ ਬਣੀ ਤਾਂ ਫ਼ਿਲਮ ਮੇਕਰਜ਼ ਨੇ ਇਮਰਾਨ ਹਾਸ਼ਮੀ ਨਾਲ ਗੱਲ ਕੀਤੀ। ਸੂਤਰਾਂ ਮੁਤਾਬਕ ਮੇਕਰਜ਼ ਨੇ ਜਿਸ ਕਿਰਦਾਰ ਲਈ ਪਹਿਲਾਂ ਸਿਧਾਰਥ ਮਲਹੋਤਰਾ ਅਤੇ ਆਦਿਤਿਆ ਨਾਲ ਗੱਲ ਕੀਤੀ ਸੀ ਹੁਣ ਉਸ ਕਿਰਦਾਰ ਲਈ ਇਮਰਾਨ ਹਾਸ਼ਮੀ ਨੂੰ ਫ਼ਾਇਨਲ ਕਰ ਦਿੱਤਾ ਹੈ। ਇਸ ਫ਼ਿਲਮ ‘ਚ ਇਮਰਾਨ ਹਾਸ਼ਮੀ ਡੇਜੀ ਸ਼ਾਹ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਈ ਫ਼ਿਲਮ ‘ਬਾਦਸ਼ਾਹੋ’ ‘ਚ ਇਮਰਾਨ ਹਾਸ਼ਮੀ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਸਫ਼ਲ ਸਾਬਤ ਹੋਈ ਸੀ।











