ਜਡੇਜਾ-ਅਸ਼ਵਿਨ ਨੂੰ ਆਰਾਮ ਭਾਰਤ ਨੂੰ ਪੈ ਸਕਦੈ ਮਹਿੰਗਾ

ਨਵੀਂ ਦਿੱਲੀਂ ਭਾਰਤ ਦੇ ਖਿਲਾਫ਼ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 17 ਸਤੰਬਰ ਨੂੰ ਹੋਵੇਗੀ ਅਤੇ ਇਸ ਦਾ ਸਮਾਪਨ ਇੱਕ ਅਕਤੂਬਰ ਨੂੰ ਹੋਵੇਗਾ। ਇਸ ਦੇ ਨਾਲ ਹੀ 3 ਟੀ-20 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 7 ਅਕਤੂਬਰ ਤੋਂ ਹੋਵੇਗੀ ਅਤੇ ਅੰਤਿਮ ਮੈਚ 13 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਟੀ-20 ਸੀਰੀਜ਼ ਦੇ ਲਈ ਆਸਟਰੇਲੀਆਈ ਟੀਮ ‘ਚ ਜੇਸਨ ਬੇਹੇਰੇਨਡੋਰਫ਼ ਅਤੇ ਕੇਨ ਰਿਚਰਡਸਨ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਇਸ ਟੀਮ ‘ਚ ਜੋਸ਼ ਹੇਜ਼ਲਵੁੱਡ ਨੂੰ ਜਗ੍ਹਾ ਨਹੀਂ ਮਿਲੀ ਹੈ।
ਜਦਕਿ ਪਹਿਲੇ ਤਿੰਨ ਮੈਚਾਂ ਦੇ ਲਈ ਟੀਮ ਦਾ ਐਲਾਨ ਹੋ ਗਿਆ ਹੈ। ਸੀਰੀਜ਼ ਦੇ ਲਈ ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਦਾਰ ਜਾਧਵ, ਅਜਿੰਕਯ ਰਹਾਨੇ, ਮਹਿੰਦਰ ਸਿੰਘ ਧੋਨੀ, ਕੇ.ਐੱਲ. ਰਾਹੁਲ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਚਣਿਆ ਗਿਆ ਹੈ। ਆਲਰਾਊਂਡਰ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਆਰਾਮ ਦਿੱਤਾ ਗਿਆ ਹੈ।
ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਇਹ ਭੁੱਲ ਟੀਮ ਇੰਡੀਆ ਨੂੰ ਭਾਰੀ ਪੈ ਸਕਦੀ ਹੈ। ਜੇਕਰ ਅਸੀਂ ਟੈਸਟ ‘ਚ ਗੇਂਦਬਾਜ਼ੀ ਦੀ ਰੈਂਕਿੰਗ ‘ਤੇ ਨਜ਼ਰ ਮਾਰੀਏ ਤਾਂ ਰਵਿੰਦਰ ਜਡੇਜਾ ਨੰਬਰ-2, ਜਦਕਿ ਤੀਜੇ ਸਥਾਨ ‘ਤੇ ਰਵੀਚੰਦਰਸ਼ਨ ਅਸ਼ਵਿਨ ਮੌਜੂਦ ਹਨ। ਭਾਵੇਂ ਹੀ ਵਨਡੇ ਸੀਰੀਜ਼ ਦੇ ਲਈ ਟੀਮ ਦੀ ਚੋਣ ਕੀਤੀ ਗਈ ਹੈ ਪਰ ਸਪੱਸ਼ਟ ਹੈ ਕਿ ਇਨ੍ਹਾਂ ਦੋਹਾਂ ਗੇਂਦਬਾਜ਼ਾਂ ਦੇ ਕੋਲ ਕਾਫ਼ੀ ਤਜਰਬਾ ਹੈ ਅਤੇ ਇਸ ਦਾ ਟੀਮ ਇੰਡੀਆ ਨੂੰ ਜ਼ਰੂਰ ਫ਼ਾਇਦਾ ਮਿਲ ਸਕਦਾ ਸੀ।
ਰਵਿੰਦਰ ਜਡੇਜਾ 136 ਵਨਡੇ ਮੈਚਾਂ ‘ਚ 4.9 ਦੀ ਇਕਾਨਮੀ ਦੇ ਨਾਲ 155 ਵਿਕਟਾਂ ਲੈ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 5/36 ਰਿਹਾ। ਜਦਕਿ ਗੱਲ ਬੱਲੇਬਾਜ਼ੀ ਦੀ ਕਰੀਏ ਤਾਂ 93 ਪਾਰੀਆਂ ‘ਚ ਉਹ 85.29 ਦੀ ਸਟ੍ਰਾਈਕ ਨਾਲ 1914 ਦੌੜਾਂ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 10 ਅਰਧ ਸੈਂਕੜੇ ਵੀ ਲਗਾਏ ਹਨ। ਜੇਕਰ ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 111 ਮੈਚਾਂ ‘ਚ 4.92 ਦੀ ਇਕਾਨਮੀ ਦੇ ਨਾਲ 150 ਵਿਕਟ ਝਟਕੇ ਹਨ। ਜਦਕਿ 52 ਟੈਸਟ ‘ਚ ਇਹ ਗੇਂਦਬਾਜ਼ 292 ਵਿਕਟਾਂ ਝਟਕ ਚੁੱਕਾ ਹੈ।
ਵਨਡੇ ਸੀਰੀਜ਼ ਦੇ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਯ ਰਹਾਨੇ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ।
ਇੰਡੀਆ ਬੁਲਸ ਵੇਂਚਰਜ਼ ਦੇ ਬ੍ਰੈਂਡ ਅੰਬੈਸਡਰ ਬਣੇ ਮਾਹੀ
ਨਵੀਂ ਦਿੱਲੀਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਆ ਬੁਲਸ ਵੇਂਚਰਸ ਨਾਲ ਹੱਥ ਮਿਲਾਇਆ ਹੈ। ਉਹ ਇਸ ਫ਼ਰਮ ਦੇ ਬ੍ਰਾਂਡ ਅੰਬੈਸਡਰ ਹੋਣਗੇ। ਇਸ ਤੋਂ ਪਹਿਲੇ ਧੋਨੀ ਆਮ੍ਰਪਾਲੀ ਸਮੂਹ ਨਾਲ ਬ੍ਰਾਂਡ ਅੰਬੈਸਡਰ ਦੇ ਤੌਰ ਉੱਤੇ ਜੁੜੇ ਸਨ। ਪਰ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਨਾ-ਪੱਖੀ ਸਮੀਖਿਆਵਾਂ ਦੀ ਵਜ੍ਹਾ ਨਾਲ ਅਪ੍ਰੈਲ 2016 ਵਿੱਚ ਉਨ੍ਹਾਂ ਨੇ ਉਸ ਸਮੂਹ ਨੂੰ ਛੱਡ ਦਿੱਤਾ ਸੀ। ਇੰਡੀਆ ਬੁਲਸ ਇੱਕ ਭਾਰਤੀ ਸਮੂਹ ਹੈ, ਜਿਸਦਾ ਹੈੱਡਕੁਆਰਟਰ ਗੁੜਗਾਂਵ ਵਿੱਚ ਹੈ, ਜਦੋਂ ਕਿ ਮੁੰਬਈ ਵਿੱਚ ਇਸਦਾ ਕਾਰਪੋਰੇਟ ਦਫ਼ਤਰ ਹੈ। ਇਹ ਫ਼ਰਮ ਰੀਅਲ ਐਸਟੇਟ, ਇੰਫ਼ਰਾਸਟਰਕਚਰ, ਹਾਉਸਿੰਗ ਫ਼ਾਈਨੈਂਸ ਅਤੇ ਸਕਿਊਰਿਟੀਜ਼ ਵਰਗੇ ਵੱਖਰੇ ਖੇਤਰਾਂ ਵਿੱਚ ਕੰਮ ਕਰਦਾ ਹੈ।
ਕੰਪਨੀ ਸੂਤਰਾਂ ਦੀਆਂ ਮੰਨੀਏ, ਤਾਂ ਇੰਡੀਆਬੁਲਸ ਛੇਤੀ ਹੀ ਧੋਨੀ ਨਾਲ ਇੱਕ ਏਡ ਕੈਂਪੇਨ ਸ਼ੁਰੂ ਕਰੇਗਾ, ਜਿਸਦਾ ਨਾਂ ‘ਧਨੀ’ ਹੋ ਸਕਦਾ ਹੈ। ਧੋਨੀ ਦੀ ਤਸਵੀਰ ਨਾਲ ‘ਧਨੀ’ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ। 36 ਸਾਲ ਦੇ ਧੋਨੀ ਫ਼ਿਲਹਾਲ ਆਸਟਰੇਲੀਆ ਖਿਲਾਫ਼ ਅਗਲੀ ਚੁਣੌਤੀ ਲਈ ਤਿਆਰ ਹਨ। ਬੀ.ਸੀ.ਸੀ.ਆਈ. ਨੇ ਕੰਗਾਰੂਆਂ ਖਿਲਾਫ਼ ਪਹਿਲੇ ਤਿੰਨ ਵਨਡੇ ਮੈਚਾਂ ਲਈ ਟੀਮ ਦੀ ਘੋਸ਼ਣਾ ਕੀਤੀ ਹੈ। ਧੋਨੀ ਨੂੰ ਸ਼੍ਰੀਲੰਕਾ ਦੌਰੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 16 ਮੈਂਬਰੀ ਸਕਵਾਡ ਵਿੱਚ ਚੁਣਿਆ ਗਿਆ ਹੈ।