ਥਾਇਰੌਇਡ ਸਰੀਰ ਵਿੱਚ ਮੌਜੂਦ ਐਂਡੋਕ੍ਰਾਈਨ ਗਲੈਂਡ ਹੁੰਦਾ ਹੈ ਜੋ ਗਲੇ ਵਿੱਚ ਮੌਜੂਦ ਇਹ ਗਲੈਂਡ ਥਾਈਰਾਕਸਿਨ ਹਾਰਮੋਨ ਬਣਾਉਂਦੀ ਹੈ ਅਤੇ ਬਾਡੀ ਫ਼ੰਕਸ਼ਨ ‘ਤੇ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਪਾਉਂਦੀ ਹੈ। ਥਾਇਰੌਇਡ ਨਾਲ ਪੀੜਤ ਵਿਅਕਤੀ ਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਤੁਸੀਂ ਵੀ ਕਿਸੇ ਇੱਕ ਵੀ ਖੁਰਾਕ ਵਿੱਚ ਛੁੱਟ ਜਾਵੇ ਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਉਂਝ ਤਾਂ ਥਾਇਰੌਇਡ ਕਈ ਦਿਨ ਪਹਿਲਾਂ ਹੀ ਸੰਕੇਤ ਦੇਣ ਲੱਗਦਾ ਹੈ ਪਰ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਅਨਦੇਖਿਆ ਕਰ ਦਿੰਦੇ ਹਨ। ਜੇ ਤੁਸੀਂ ਵੀ ਥਾਇਰੌਇਡ ਵਰਗੀ ਤੋਂ ਪ੍ਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਇਸ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।
ਥਾਇਰੌਇਡ ਦੇ ਲੱਛਣ
– ਭਾਰ ਘਟਣਾ ਜਾਂ ਵਧਣਾ
– ਚੁੱਭਣ ਅਤੇ ਦਰਦ
– ਥਕਾਵਟ
– ਵਾਲ ਅਤੇ ਰੁੱਖੀ ਚਮੜੀ
– ਗਲੇ ਵਿੱਚ ਦਰਦ
– ਹਾਰਟ ਬੀਟ ਤੇਜ਼ ਹੋਣਾ
– ਜ਼ਿਆਦਾ ਪਸੀਨਾ ਆਉਣਾ
ਘਰੇਲੂ ਤਰੀਕਿਆਂ ਨਾਲ ਕਰੋ ਇਲਾਜ
1. ਹਲਦੀ
ਜੇ ਤੁਹਾਨੂੰ ਥਾਇਰੌਇਡ ਦੀ ਸਮੱਸਿਆ ਹੈ ਤਾਂ ਰੋਜ ਦੁੱਧ ਵਿੱਚ ਹਲਦੀ ਮਿਲਾਕੇ ਪੀਓ। ਜੇ ਤੁਸੀਂ ਹਲਦੀ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਭੁੰਨ ਕੇ ਖਾਓ।
2. ਲੌਕੀ ਜੂਸ
ਉਂਝ ਤਾਂ ਲੌਕੀ ਦੇ ਜੂਸ ਦਾ ਸੁਆਦ ਕਾਫ਼ੀ ਅਜੀਬ ਹੁੰਦਾ ਹੈ ਪਰ ਜੇ ਤੁਸੀਂ ਥਾਇਰੌਇਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਓ। ਇਸ ਨਾਲ ਕਾਫ਼ੀ ਰਾਹਤ ਮਿਲਦੀ ਹੈ।
3. ਤੁਲਸੀਅਤੇ ਐਲੋਵੇਰਾ
2 ਚਮੱਚ ਤੁਲਸੀ ਦੇ ਰਸ ਵਿੱਚ ਐਲੋਵੇਰਾ ਜੂਸ ਮਿਲਾਓ। ਇਸ ਨਾਲ ਥਾਇਰੌਇਡ ਦੀ ਬੀਮਾਰੀ ਹੋਲੀ-ਹੋਲੀ ਦੂਰ ਹੋ ਜਾਂਦੀ ਹੈ।
4. ਲਾਲ ਪਿਆਜ਼
ਪਿਆਜ ਨੂੰ ਕੱਟ ਕੇ ਦੋ ਹਿੱਸਿਆ ਵਿੱਚ ਕਰ ਲਓ। ਫ਼ਿਰ ਰਾਤ ਨੂੰ ਸੋਣ ਤੋਂ ਪਹਿਲਾਂ ਪਿਆਜ ਦੇ ਟੁੱਕੜਿਆਂ ਨਾਲ ਥਾਇਰੌਇਡ ਗ੍ਰੰਥਿ ਦੇ ਆਲੇ-ਦੁਆਲੇ ਮਸਾਜ ਕਰੋ। ਇਸ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
5. ਹਰਾ ਧਨੀਆ
ਹਰਾ ਧਨੀਆ ਪੀਸ ਕੇ ਚਟਨੀ ਬਣਾ ਲਓ। ਫ਼ਿਰ 1 ਗਲਾਸ ਪਾਣੀ ਵਿੱਚ 1 ਚਮੱਚ ਚਟਨੀ ਮਿਲਾ ਕੇ ਪੀਓ । ਇਸ ਨਾਲ ਵੀ ਥਾਇਰੌਇਡ ਦੀ ਸਮੱਸਿਆ ਦੂਰ ਹੋਵੇਗੀ।
6. ਕਾਲੀ ਮਿਰਚ
ਕਾਲੀ ਮਿਰਚ ਨੂੰ ਬੀਮਾਰੀਆਂ ਦਾ ਇਲਾਜ ਕਰਨ ਵਿੱਚ ਸਹਾਈ ਮੰਨਿਆ ਜਾਂਦਾ ਹੈ। ਥਾਇਰੌਇਡ ਦੀ ਸਮੱਸਿਆ ਵਿੱਚ ਕਾਲੀ ਮਿਰਚ ਕਾਫ਼ੀ ਗੁਣਕਾਰੀ ਹੈ। ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਤੁਸੀਂ ਕਿਵੇਂ ਵੀ ਕਰ ਸਕਦੇ ਹੋ।
7. ਬਾਦਾਮ ਅਤੇ ਅਖਰੋਟ
ਬਾਦਾਮ ਅਤੇ ਅਖਰੋਟ
ਬਾਦਾਮ ਅਤੇ ਅਖਰੋਟ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਥਾਇਰੌਇਡ ਨੂੰ ਕੰਟਰੋਲ ਵਿੱਚ ਰੱਖਦੇ ਹਨ। ਇਸ ਲਈ ਰੋਜ਼ਾਨਾ ਇਨ੍ਹਾਂ ਦੋਹਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ।










