ਗੱਬਰ ਬਣਿਆ ਮੈਨ ਔਫ਼ ਦਾ ਸੀਰੀਜ਼

ਪੱਲੇਕੇਲੇਂ ਭਾਰਤੀ ਟੀਮ ਨੇ ਨੇ ਤਿੰਨ ਟੈਸਟ ਮੈਚ ਦੀ ਸੀਰੀਜ਼ ਦੇ ਆਖਰੀ ਮੁਕਾਬਲੇ ‘ਚ ਸ਼੍ਰੀਲੰਕਾ ਨੂੰ 171 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕੀਤਾ। ਸੀਰੀਜ਼ ਦੌਰਾਨ ‘ਗੱਬਰ’ ਨਾਂ ਨਾਲ ਮਸ਼ਹੂਰ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਆਪਣੇ ਬੱਲੇ ਨਾਲ ਸ਼੍ਰੀਲੰਕਾਈ ਗੇਂਦਬਾਜ਼ਾਂ ਦੀ ਜੰਮ ਕੇ ਕਲਾਸ ਲਈ। ਉਸ ਨੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਸ ਨੂੰ ‘ਮੈਨ ਆਫ਼ ਦ ਮੈਚ’ ਦਾ ਪੁਰਸਕਾਰ ਦਿੱਤਾ ਗਿਆ।
ਧਵਨ ਨੇ 3 ਟੈਸਟ ਮੈਚਾਂ ਦੀ ਸੀਰੀਜ਼ ਦੀਆਂ 4 ਪਾਰੀਆਂ ‘ਚ ਕੁਲ 358 ਦੌੜਾਂ ਬਣਾਈਆਂ? ਜਿਸ ‘ਚ ਉਸ ਨੇ 2 ਸੈਂਕੜੇ ਵੀ ਲਗਾਏ। ਉਸ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ 190 ਦੌੜਾਂ ਦੀ ਪਾਰੀ ਖੇਡੀ, ਜੋਂ ਉਸ ਦੇ ਟੈਸਟ ਕਰੀਅਰ ਦੀ ਬਿਹਰਤੀਨ ਪਾਰੀ ਰਹੀ। ਦੂਜੀ ਇੰਨਿੰਗ ‘ਚ ਉਸ ਨੇ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸ ਨੇ ਦੂਜੇ ਮੈਚ ‘ਚ 35 ਅਤੇ ਤੀਜੇ ਮੈਚ ‘ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਸੀਰੀਜ਼ ਦੌਰਾਨ ਧਵਨ ਵਲੋਂ ਬਣਾਏ ਗਏ ਰਿਕਾਰਡ
ਸ਼ਿਖਰ ਧਵਨ ਨੇ ਸ਼੍ਰੀਲੰਕਾ ਦੀ ਘਰੇਲੂ ਜਮੀਨ ‘ਤੇ ਤਿੰਨ ਸੈਂਕੜੇ ਲਗਾਏ ਹਨ, ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ।