ਪਾਕਿਸਤਾਨ ਤੋਂ ਅੱਤਵਾਦੀ ਫਡਿੰਗ ਮਾਮਲੇ ‘ਚ 7 ਵੱਖਵਾਦੀ ਨੇਤਾ ਗ੍ਰਿਫਤਾਰ

ਸ਼੍ਰੀਨਗਰ— ਹੁਰੀਅਤ ਸਮੇਤ ਹੋਰ ਵੱਖਵਾਦੀ ਨੇਤਾਵਾਂ ਨੂੰ ਪਾਕਿਸਤਾਨ ਨਾਲ ਅੱਤਵਾਦੀ ਫੰਡ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ। ਐੈੱਨ. ਆਈ. ਏ. ਨੇ ਹੁਰੀਅਤ ਦੇ 7 ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ, ਨਈਮ ਖ਼ਾਨ, ਸ਼ਾਹਿਦ-ਉਲ-ਇਸਲਾਮ, ਉਲਤਾਫ ਫੰਟੂਸ, ਮੇਹਰਾਜੂਦੀਨ, ਅਯਾਜ ਅਕਬਰ ਅਤੇ ਸੈਫੂਲਾ ਸ਼ਾਮਲ ਹਨ। ਬਿੱਟਾ ਕਰਾਟੇ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀਨਗਰ ਤੋਂ ਹੁਣ ਇਨ੍ਹਾਂ ਨੂੰ ਅੱਗੇ ਦੀ ਜਾਂਚ ਅਤੇ ਪੁੱਛਗਿਛ ਲਈ ਦਿੱਲੀ ਲਜਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਕ ਨਿਊਜ਼ ਚੈੱਨਲ ‘ਤੇ ਦਿਖਾਇਆ ਗਿਆ ਸਟਿੰਗ ਅਪਰੈਸ਼ਨ ‘ਚ ਹੁਰੀਅਤ ਨੇਤਾ ਨਈਮ ਖ਼ਾਨ ਕਥਿਤ ਤੌਰ ‘ਤੇ ਇਹ ਸਵੀਕਾਰ ਕਰ ਰਹੇ ਸਨ ਕਿ ਹਮਲੇ ਦੇ ਰਾਹੀਂ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਤੋਂ ਫੰਡ ਮਿਲ ਰਿਹਾ ਹੈ। ਇਸ ਖੁਲਾਸੇ ਤੋਂ ਬਾਅਦ ਐੱਨ. ਆਈ. ਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਮਈ ‘ਚ ਐੱਨ. ਆਈ. ਈ. ਨੇ ਇਸ ਮਾਮਲੇ ‘ਚ ਕਈ ਵੱਖਵਾਦੀਆਂ ਨੇਤਾਵਾਂ ਤੋਂ ਪੁੱਛਗਿਛ ਕੀਤੀ ਸੀ। ਐੱਨ. ਆਈ. ਏ. ਦੀ ਇਕ ਟੀਮ ਨੇ ਤਹਿਰੀਕ ਦੇ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ ਅਤੇ ਜਾਵੇਦ ਅਹਿਮਦ ਬਾਬਾ ਉਰਫ ਗਾਜੀ ਤੋਂ ਸ਼੍ਰੀਨਗਰ ‘ਚ ਲਗਾਤਾਰ 4 ਦਿਨ ਤੱਕ ਪੁੱਛਗਿਛ ਕੀਤੀ ਸੀ। ਇਸ ਤੋਂ ਬਾਅਦ ਨੂੰ ਇਨ੍ਹਾਂ ਦੋਵਾਂ ਨੂੰ ਆਪਣੇ ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਸੰਪਤੀ ਦੇ ਦਸਤਾਵੇਜਾਂ ਨਾਲ ਪੁੱਛਗਿੱਛ ਲਈ ਦਿੱਲੀ ਵੀ ਤਲਭ ਕੀਤਾ ਗਿਆ ਸੀ।
ਐੱਨ. ਆਈ. ਏ. ਨੂੰ ਮਿਲੀ ਸੀ ਜਾਣਕਾਰੀ
ਐੱਨ. ਆਈ. ਏ. ਨੂੰ ਇਹ ਜਾਣਕਾਰੀ ਵੀ ਮਿਲੀ ਸੀ ਕਿ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੇ ਵੱਡੇ ਸਾਜਿਸ਼ ਦੀ ਤਹਿਤ ਘਾਟੀ ‘ਚ ਸਕੂਲਾਂ ਅਤੇ ਸਰਵਜਨਿਕ ਸੰਪਤੀਆਂ ਨੂੰ ਨੁਕਸਾਨ ਦੇਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ‘ਚ ਐੱਨ. ਆਈ. ਏ. ਨੇ ਕਈ ਦੋਸ਼ੀਆਂ ਦੀ ਜਾਣਕਾਰੀ ਵੀ ਦਿੱਤੀ ਸੀ। ਸਟਿੰਗ ਅਪਰੇਸ਼ਨ ‘ਚ ਵੀ ਨਈਮ ਖ਼ਾਨ ਨੇ ਕਥਿਤ ਰੂਪ ਨਾਲ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਸਾਜਿਸ਼ ਤਹਿਤ ਵਿਦਿਆ ਅਦਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਟਿੰਗ ਅਪਰੇਸ਼ਨ ਤੋਂ ਬਾਅਦ ਨਈਮ ਖ਼ਾਨ ਨੂੰ ਗਿਲਾਨੀ ਦੀ ਅਗਵਾਈ ਵਾਲੇ ਹੁਰੀਅਤ ਨੇ ਮੁਅੱਤਲ ਕਰ ਦਿੱਤਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ 8 ਜੁਲਾਈ ਸੁਰੱਖਿਆ ਬਲਾਂ ਨਾਲ ਗੋਲੀਬਾਰੀ ‘ਚ ਹਿਜਬੁਲ ਕਮਾਂਡਰ ਬੁਰਹਾਨ ਵਾਣੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ‘ਚ ਕਈ ਸਕੂਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।