ਖਾਲੀ ਪੇਟ ਚੀਜ਼ਾਂ ਖਾਉਣ ‘ਤੇ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

ਜ਼ਿਆਦਾਤਰ ਲੋਕ ਸਵੇਰੇ ਖਾਲੀ ਪੇਟ ਉੱਠ ਕੇ ਚਾਹ ਪੀਂਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਖਾਸ ਕਰਕੇ ਗੈਸ ਤੋਂ ਪ੍ਰੇਸ਼ਾਨ ਲੋਕਾਂ ਦੇ ਲਈ। ਅਸਲ ਵਿੱਚ ਸਵੇਰੇ ਸਰੀਰ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਅਜਿਹੇ ਫ਼ੂਡ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਰੀਰ ਵਿੱਚ ਐਸਿਡ ਦੀ ਮਾਤਰਾ ਨੂੰ ਵਧਾਉਂਦੇ ਹਨ ਜਿਸ ਨਾਲ ਸਿਹਤ ਨਾਲ ਸੰਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਫ਼ੂਡ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਖਾਲੀ ਪੇਟ ਨਹੀਂ ਕਰਨੀ ਚਾਹੀਦੀ।
1. ਚਾਹ
ਚਾਹ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਚਾਹ ਦੀ ਵਰਤੋ ਕਰਨ ਨਾਲ ਪੇਟ ਦਰਦ ਅਤੇ ਜਲਣ ਹੋ ਸਕਦੀ ਹੈ।
2. ਦੁੱਧ
ਖਾਲੀ ਪੇਟ ਦੁੱਧ ਪੀਣ ਨਾਲ ਕੱਫ਼ ਵਰਗੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਮਸਲਸ ਕਮਜ਼ੋਰ ਹੁੰਦੇ ਹਨ।
3. ਅੰਬ
ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ਵਿੱਚ ਖਾਲੀ ਪੇਟ ਅੰਬ ਕਦੀ ਨਾ ਖਾਓ। ਇਸ ਨਾਲ ਐਸਿਡ ਦਾ ਲੇਵਲ ਵਧ ਜਾਂਦਾ ਹੈ ਜਿਸ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ।
4. ਕੇਲਾ
ਜੇ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਭੁੱਲ ਕੇ ਵੀ ਕੇਲੇ ਦੀ ਵਰਤੋਂ ਨਾਲ ਕਰੋ। ਕੇਲੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ।