ਖਾਸ ਰਿਹੈ ਨਿਰਦੇਸ਼ਨ ਦਾ ਅਨੁਭਵ ਸੋਨਮ ਕਪੂਰ

ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਦੀ 2005 ਦੀ ਫ਼ਿਲਮ ‘ਬਲੈਕ’ ਦੇ ਸੈੱਟ ‘ਤੇ ਸਹਾਇੱਕ ਨਿਰਦੇਸ਼ਕ ਅਤੇ ਉਸ ਤੋਂ ਬਾਅਦ ਫ਼ਿਲਮ ‘ਸਾਂਵਰੀਆ’ ਨਾਲ ਅਭਿਨੈ ਦੀ ਦੁਨੀਆ ‘ਚ ਪੈਰ ਰੱਖਣ ਵਾਲੀ ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੈਮਰੇ ਪਿੱਛੇ ਕੰਮ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ। ਇਸ ‘ਚ ਉਨ੍ਹਾਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਕੰਮ ਕਿਵੇਂ ਜ਼ਿੰਮੇਵਾਰੀ ਨਾਲ ਨਿਭਾਇਆ ਜਾਂਦਾ ਹੈ, ਇਸ ਦਾ ਵੀ ਅੰਦਾਜ਼ਾ ਹੋਇਆ। ਸੋਨਮ ਤੋਂ ਜਦੋਂ ਪੁੱਛਿਆ ਗਿਆ ਕਿ ਕੈਮਰੇ ਦਾ ਅਨੁਭਵ ਉਨ੍ਹਾਂ ਲਈ ਮਦਦਗਾਰ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ, ‘ਹਾਂ, ਬਿਲਕੁਲ ਇੱਕ ਸਹਾਇੱਕ ਨਿਰਦੇਸ਼ਕ ਦੇ ਰੂਪ ‘ਚ ਕੰਮ ਕਰਕੇ ਮੈਨੂੰ ਫ਼ਿਲਮ ਦੇ ਪੈਟਰਨ, ਕੈਮਰੇ, ਲਾਈਟ ਆਦਿ ਚੀਜ਼ਾਂ ਨੂੰ ਸਮਝਣ ‘ਚ ਮਦਦ ਮਿਲੀ। ਇਹ ਬਹੁਤ ਮਦਦਗਾਰ ਰਿਹਾ। ਫ਼ਿਲਮ ਨਿਰਮਾਣ ਸਿਰਫ਼ ਇੱਕ ਨਾਟਕ ਨੂੰ ਬਣਾਉਣਾ ਨਹੀਂ ਹੈ ਜੋ ਸਿਰਫ਼ ਇੱਕ ਅਭਿਨੇਤਾ ‘ਤੇ ਆਧਾਰਿਤ ਹੋਵੇ। ਸੋਨਮ ਨੇ ਕਿਹਾ ਕਿ ਇਸ ਅਨੁਭਵ ਨੇ ਉਨ੍ਹਾਂ ਦੀ ਫ਼ਿਲਮ ‘ਨੀਰਜਾ ‘ਚ ਬਹੁਤ ਮਦਦ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ।