ਨਵੀਂ ਦਿੱਲੀ : ਸੀ.ਬੀ.ਆਈ ਵੱਲੋਂ ਕੱਲ੍ਹ ਲਾਲੂ ਯਾਦਵ ਦੇ 12 ਟਿਕਾਣਿਆਂ ਉਤੇ ਛਾਪੇਮਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਉਸ ਦੀ ਬੇਟੀ ਮੀਸਾ ਭਾਰਤੀ ਦੇ ਦਿੱਲੀ ਸਥਿਤ 3 ਫਾਰਮ ਹਾਊਸਾਂ ਉਤੇ ਛਾਪੇਮਾਰੀ ਗਈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ|
ਦੱਸਣਯੋਗ ਹੈ ਕਿ ਈ.ਡੀ ਵੱਲੋਂ ਇਹ ਛਾਪੇਮਾਰੀ ਬੇਨਾਮੀ ਸੰਪੰਤੀ ਅਤੇ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿਚ ਕੀਤੀ ਗਈ ਹੈ|















