ਨਵੀਂ ਦਿੱਲੀ— ਗੁਜਰਾਤ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਅਚਲ ਕੁਮਾਰ ਜੋਤੀ ਨੇ ਵੀਰਵਾਰ ਨੂੰ ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨ ਦਾ ਅਹੁਦਾ ਸੰਭਾਲ ਲਿਆ ਹੈ। ਮੰਗਲਵਾਰ ਨੂੰ ਕਾਨੂੰਨ ਮੰਤਰਾਲੇ ਨੇ ਮੱਖ ਚੋਣ ਕਮਿਸ਼ਨਰ ਦੇ ਰੂਪ ‘ਚ ਜੋਤੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜੋਤੀ ਨੇ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਜਗ੍ਹਾ ਲਈ ਹੈ, ਜੋ ਕਿ ਇਸੇ ਮਹੀਨੇ ਆਪਣੇ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ। ਇਨ੍ਹਾਂ ਦਾ ਕਾਰਜਕਾਲ 6 ਮਹੀਨੇ ਤੱਕ ਰਹੇਗਾ। ਅਚਲ ਕੁਮਾਰ ਦੀ ਅਗਵਾਈ ‘ਚ ਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਹੋਵੇਗੀ।
64 ਸਾਲ ਦੇ ਅਚਲ ਕੁਮਾਰ ਜੋਤੀ ਗੁਜਰਾਤ ‘ਚ 2013 ‘ਚ ਮੁੱਖ ਸਕੱਤਰ ਅਹੁਦੇ ਤੋਂ ਰਿਟਾਇਰ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨ ਦਾ ਇਨ੍ਹਾਂ ਦਾ ਪੁਰਾਣਾ ਪ੍ਰਸ਼ਾਸਨਿਕ ਅਨੁਭਵ ਰਿਹਾ ਹੈ। 2013 ‘ਚ ਜਦੋਂ ਅਚਲ ਕੁਮਾਰ ਜੋਤੀ ਗੁਜਰਾਤ ਦੇ ਚੀਫ ਸੈਕ੍ਰੇਟਰੀ ਸਨ, ਉਸ ਦੌਰਾਨ ਮੋਦੀ ਰਾਜ ਦੇ ਮੁੱਖ ਮੰਤਰੀ ਸਨ। ਪ੍ਰਸ਼ਾਸਨਿਕ ਹਲਕਿਆਂ ‘ਚ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਾਲ ਕੰਮ ਕਰਨ ਦੀ ਇਨ੍ਹਾਂ ਦੀ ਇੱਛਾ ਟਿਊਨਿੰਗ ਹੈ। ਮੋਦੀ ਦੇ ਗੁਜਰਾਤ ਮੁਹਿੰਮ ਦੌਰਾਨ ਆਈ.ਏ.ਐੱਸ. ਅਚਲ ਕੁਮਾਰ ਜੋਤੀ ਕਾਫੀ ਸਰਗਰਮ ਰਹੇ ਸਨ, ਇਸ ਦੌਰਾਨ ਉਹ ਪਿੰਡਾਂ ‘ਚ ਕਈ ਵਾਰ ਦੇਰ ਰਾਤ ਤੱਕ ਕੰਮ ਕਰਦੇ ਸਨ, ਉਦੋਂ ਮੁੱਖ ਮੰਤਰੀ ਮੋਦੀ ਨੇ ਇਸ ਲਈ ਅਚਲ ਕੁਮਾਰ ਜੋਤੀ ਦੀ ਤਾਰੀਫ ਵੀ ਕੀਤੀ ਸੀ। ਤਿੰਨ ਮੈਂਬਰਾਂ ਵਾਲੇ ਚੋਣ ਕਮਿਸ਼ਨ ‘ਚ ਉਨ੍ਹਾਂ ਦੀ ਨਿਯੁਕਤੀ 13 ਮਈ 2015 ਨੂੰ ਹੋਈ ਸੀ।
ਜਲੰਧਰ ਦੇ ਮਿੱਠਾ ਬਾਜ਼ਾਰ ‘ਚ ਵਧੇ-ਪੜ੍ਹੇ ਅਚਲ ਕੁਮਾਰ ਜੋਤੀ 1975 ‘ਚ 22 ਸਾਲ ਦੀ ਉਮਰ ‘ਚ ਹੀ ਆਈ.ਏ.ਐੱਸ. ਬਣ ਗਏ ਸਨ। ਉਨ੍ਹਾਂ ਨੂੰ 1999 ‘ਚ ਕਾਂਡਲਾ ਪੋਰਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ। 2004 ‘ਚ ਉਹ ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬਣੇ। ਜੋਤੀ ਗੁਜਾਰਤ ‘ਚ ਆਮਦਨ, ਉਦਯੋਗ, ਜਲ ਸਪਲਾਈ ਸਕੱਤਰ ਵੀ ਰਹੇ।















