ਚੰਡੀਗੜ੍ਹ : ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿਚ ਅੱਜ ਭਰਵੀਂ ਬਾਰਿਸ਼ ਹੋਈ, ਜਿਸ ਨਾਲ ਸੜਕਾਂ ਉਤੇ ਪਾਣੀ ਜਮ੍ਹਾਂ ਹੋ ਗਿਆ| ਇਸ ਬਾਰਿਸ਼ ਨਾਲ ਜਿਥੇ ਤਾਪਮਾਨ ਵਿਚ ਕੁਝ ਗਿਰਾਵਟ ਆਈ, ਉਥੇ ਕਿਸਾਨਾਂ ਲਈ ਇਹ ਬਾਰਿਸ਼ ਵੱਡੀ ਰਾਹਤ ਲੈ ਕੇ ਆਈ|
ਇਸ ਤੋਂ ਪਹਿਲਾਂ ਛਾਈਆਂ ਕਾਲੀਆਂ ਘਟਾਵਾਂ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਮਗਰੋਂ ਆਈ ਤੇਜ ਬਾਰਿਸ਼ ਨੇ ਸੜਕਾਂ ਉਤੇ ਪਾਣੀ ਜਮ੍ਹਾਂ ਕਰ ਦਿੱਤਾ| ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿਚ ਪੰਜਾਬ ਵਿਚ ਹੋਰ ਵੀ ਬਾਰਿਸ਼ ਹੋ ਸਕਦੀ ਹੈ|