ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਨੀਵਾਰ ਨੂੰ ਸਾਬਕਾ ਪੁਲਸ ਅਧਿਕਾਰੀ ਕੇ.ਪੀ. ਐੱਸ. ਗਿੱਲ ਦੇ ਦਿਹਾਂਤ ‘ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦਾ ਮਾਹੌਲ ਬਣਾਉਣ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਪਤਨੀ ਹੇਮਿੰਦਰ ਗਿੱਲ ਨੂੰ ਭੇਜੇ ਹਮਦਰਦੀ ਭਰੇ ਸੰਦੇਸ਼ ‘ਚ ਮੁਖਰਜੀ ਨੇ ਕਿਹਾ,”ਵਚਨਬੱਧ ਆਈ.ਪੀ.ਐੱਸ. ਅਧਿਕਾਰੀ ਗਿੱਲ ਨੇ ਪੰਜਾਬ ਅਤੇ ਆਸਾਮ ਦੇ ਪੁਲਸ ਜਨਰਲ ਡਾਇਰੈਕਟਰ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਦੇਸ਼ ਦੀ ਸੇਵਾ ਕੀਤੀ।”
ਉਨ੍ਹਾਂ ਨੇ ਕਿਹਾ,”1989 ‘ਚ ਉਨ੍ਹਾਂ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਦਾ ਮਾਹੌਲ ਬਣਾਉਣ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ।” ਰਾਸ਼ਟਰਪਤੀ ਨੇ ਕਿਹਾ,”ਮੈਂ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਭਗਵਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਨ ਕਰਨ ਦੀ ਤਾਕਤ ਦੇਣ।” ਗਿੱਲ ਨੂੰ ਪੰਜਾਬ ‘ਚ ਅੱਤਵਾਦ ਦਾ ਖਾਤਮਾ ਕਰਨ ਦਾ ਸਿਹਰਾ ਜਾਂਦਾ ਹੈ। ਸ਼ੁੱਕਰਵਾਰ ਨੂੰ 82 ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।















