ਚੀਨ ‘ਚ ਇਮਾਰਤ ਡਿੱਗਣ ਕਾਰਨ 6 ਲੋਕਾਂ ਦੀ ਮੌਤ ਚਾਰ ਜ਼ਖਮੀ

ਬੀਜਿੰਗ— ਪੂਰਬੀ ਚੀਨ ਦੇ ਸ਼ਾਂਗਦੋਂਗ ਸੂਬੇ ‘ਚ ਇਕ ਨਿਰਮਾਣ ਅਧੀਨ ਭਵਨ ਦੀ ਇਮਾਰਤ ਡਿੱਗਣ ਨਾਲ ਸ਼ਨੀਵਾਰ (27 ਮਈ) ਨੂੰ 6 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਗੰਭੀਰ ਜ਼ਖਮੀ ਹੋ ਗਏ। ਸ਼ਾਓਦੋਂਗ ਪਿੰਡ ‘ਚ ਮਜ਼ਦੂਰ ਇਮਾਰਤ ਦੀ ਦੂਜੀ ਮੰਜਲ ਬਣਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਹੋ ਗਿਆ। ਸਰਕਾਰੀ ਸੰਵਾਦ ਸਮਿਤੀ ਦੀ ਖ਼ਬਰ ਮੁਤਾਬਕ ਪੁਲਸ ਅਤੇ ਬਚਾਅ ਦਲ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਮਲਬੇ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਖ਼ਬਰ ਮੁਤਾਬਕ 6 ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਨਿਰਮਾਣ ਕੰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਗੈਰ-ਕਾਨੂੰਨੀ ਨਿਰਮਾਣ ਲਈ ਜ਼ਿੰਮੇਵਾਰ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।