ਪਾਕਿ ਵੱਲੋਂ ਜੰਗਬੰਦੀ ਦਾ ਉਲੰਘਣ, ਔਰਤ ਦੀ ਮੌਤ – ਭਾਰਤ ਨੇ ਕੀਤੀ ਜਵਾਬੀ ਕਾਰਵਾਈ

ਸ੍ਰੀਨਗਰ : ਪਾਕਿਸਤਾਨ ਵੱਲੋਂ ਅੱਜ ਮੁੜ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ| ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਦੀ ਮੌਤ ਹੋ ਗਈ| ਇਸ ਦੌਰਾਨ ਭਾਰਤੀ ਸੈਨਿਕਾਂ ਨੇ ਵੀ ਜਵਾਬੀ ਹਮਲਾ ਕੀਤਾ, ਜਿਸ ਵਿਚ 2 ਪਾਕਿਸਤਾਨੀ ਸੈਨਿਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ| ਦੱਸਣਯੋਗ ਹੈ ਕਿ ਇਸ ਮਹੀਨੇ ਪਾਕਿਸਤਾਨ ਕਈ ਵਾਰ ਜੰਗਬੰਦੀ ਦਾ ਉਲੰਘਣ ਕਰ ਚੁੱਕਾ ਹੈ|