ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਜੰਮੂ ਕਸ਼ਮੀਰ ਵਿਚ ਵਿਗੜੇ ਹਾਲਾਤਾਂ ਅਤੇ ਛੱਤੀਸਗੜ੍ਹ ਦੇ ਸੁਕਮਾ ਵਿਚ ਨਕਸਲੀ ਹਮਲੇ ਨੂੰ ਲੈ ਕੇ ਇਕ ਉਚ ਪੱਧਰੀ ਮੀਟਿੰਗ ਕੀਤੀ| ਇਸ ਮੀਟਿੰਗ ਸ੍ਰੀ ਰਾਜਨਾਥ ਸਿੰਘ ਨੇ ਆਦੇਸ਼ ਦਿੱਤੇ ਹਨ ਕਿ ਜੰਮੂ ਕਸ਼ਮੀਰ ਵਿਚ ਮੁੜ ਤੋਂ ਸ਼ਾਂਤੀ ਸਥਾਪਿਤ ਕੀਤੀ ਜਾਵੇ| ਉਨ੍ਹਾਂ ਨੇ ਸੂਬੇ ਵਿਚ ਹਾਲਾਤ ਸੁਧਾਰਨ ਉਤੇ ਜ਼ੋਰ ਦਿੱਤਾ|
ਗ੍ਰਹਿ ਮੰਤਰੀ ਨੇ ਐਂਟੀ ਨਕਸਲ ਆਪ੍ਰੇਸ਼ਨ ਨੂੰ ਲੈ ਕੇ ਵੀ ਚਰਚਾ ਕੀਤੀ|















