ਭਾਰਤ ਅਤੇ ਤੁਰਕੀ ਵਿਚਾਲੇ ਮਜ਼ਬੂਤ ਆਰਥਿਕ ਸਬੰਧ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਤੁਰਕੀ ਵਿਚਾਲੇ ਮਜਬੂਤ ਆਰਥਿਕ ਸਬੰਧ ਹਨ| ਅੱਜ ਇਥੇ ਭਾਰਤ-ਤੁਰਕੀ ਬਿਜਨਸ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਤੁਰਕੀ ਦੇ ਲੋਕਾਂ ਦੇ ਮਨ ਵਿਚ ਇਕ ਦੂਸਰੇ ਦੇ ਪ੍ਰਤੀ ਸਦਭਾਵਨਾਵਾਂ ਹਨ| ਉਨ੍ਹਾਂ ਕਿਹਾ ਕਿ ਦੋਨੋਂ ਦੇਸ਼ ਦੁਨੀਆ ਦੀ 20 ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਸ਼ਾਮਿਲ ਹਨ| ਇਸ ਮੌਕੇ ਉਨ੍ਹਾਂ ਕਿਹਾ ਕਿ ਤੁਰਕੀ ਦਾ ਸੈਰ ਸਪਾਟਾ ਖੇਤਰ ਦੁਨੀਆ ਭਰ ਵਿਚ ਪ੍ਰਸਿੱਧ ਹੈ| ਪਿਛਲੇ ਕੁਝ ਸਾਲਾਂ ਵਿਚ ਤੁਰਕੀ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ|
ਇਸ ਸਮਾਗਮ ਵਿਚ ਤੁਰਕੀ ਦੇ ਰਾਸ਼ਟਰਪਤੀ ਵੀ ਮੌਜੂਦ ਸਨ|