ਨਹੀਂ ਰੁਕ ਰਹੇ ਨਸਲੀ ਹਮਲੇ, ਅਫਰੀਕੀ ਲੜਕੀ ਨੂੰ ਆਟੋ ‘ਚੋਂ ਉਤਾਰ ਕੇ ਕੁੱਟਿਆ

ਗ੍ਰੇਟਰ ਨੋਇਡਾ :  ਅਫਰੀਕੀ ਵਿਦਿਆਰਥੀਆਂ ‘ਤੇ ਗ੍ਰੇਟਰ ਨੋਇਡਾ ‘ਚ ਹੋਏ ਨਸਲੀ ਹਮਲੇ ਮਗਰੋਂ ਯੂ. ਪੀ. ਪੁਲਸ ਉਨ੍ਹਾਂ ਨੂੰ ਸੁਰੱਖਿਆ ਦੇਣ ‘ਚ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ‘ਤੇ ਹਮਲੇ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਇਕ ਅਫਰੀਕੀ ਲੜਕੀ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। ਲੜਕੀ ਕੀਨੀਆ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਮੰਗਲਵਾਰ ਨੂੰ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਪੂਰੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਗ੍ਰੇਟਰ ਨੋਇਡਾ ਨੇੜਲੇ ਇਲਾਕੇ ਦੀ ਹੈ। ਕੁੱਟਮਾਰ ਦੀ ਘਟਨਾ ਮਗਰੋਂ ਲੜਕੀ ਨੂੰ ਕੈਲਾਸ਼ ਹਸਪਤਾਲ ਲਿਜਾਇਆ ਗਿਆ।