ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ ਖ਼ਾਨ ਦੀ ਤਰ੍ਹਾਂ ਹੀ ਕਾਮੇਡੀ, ਐਕਸ਼ਨ, ਹਲਕੀਆਂ-ਫ਼ੁਲਕੀਆਂ ਰੁਮਾਂਟਿਕ ਫ਼ਿਲਮਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਉਸਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਸ਼ੈਲੀ ਅਪਣਾਉਂਦਾ ਹੈ। ਅੱਜਕੱਲ੍ਹ ਉਹ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫ਼ੀ ਤਾਰੀਫ਼ ਬਟੋਰ ਰਿਹਾ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਤੁਹਾਡੇ ਸਫ਼ਲ ਹੋ ਰਹੇ ਕਰੀਅਰ ਨੂੰ ਫ਼ਿਲਮ ‘ਢਿਸ਼ੁਮ’ ਨੇ ਰੋਕ ਲਗਾ ਦਿੱਤੀ?
-ਮੈਂ ਕਦੇ ਕਦੇ ਮੰਨਦਾ ਹਾਂ ਕਿ ‘ਢਿਸ਼ੁਮ’ ਅਸਫ਼ਲ ਸੀ। ਅਸਲ ਵਿੱਚ ‘ਢਿਸ਼ੁਮ’ ਬੱਚਿਆਂ ਲਈ ਖ਼ਾਸ ਫ਼ਿਲਮ ਸੀ ਅਤੇ ਬੱਚਿਆਂ ਨੇ ਮੈਨੂੰ ਬਹੁਤ ਪਸੰਦ ਕੀਤਾ। ਮੈਂ ਕਦੇ ਨਹੀਂ ਕਿਹਾ ਕਿ ਮੈਂ ਇਹ ਫ਼ਿਲਮ ਬਾਲਗ ਦਰਸ਼ਕਾਂ ਲਈ ਕੀਤੀ ਸੀ। ਮੈਂ ਨਿੱਜੀ ਤੌਰ ‘ਤੇ ਖੁ?ਸ਼ ਹਾਂ ਕਿ ਫ਼ਿਲਮ ਨੇ ਟਿਕਟ ਖਿੜਕੀ ‘ਤੇ ਕਮਾਈ ਕੀਤੀ ਹੈ। ਬੱਚਿਆਂ ਦੇ ਵਿੱਚਕਾਰ ਮੈਨੂੰ ਲੋਕਪ੍ਰਿਯ ਬਣਾਇਆ।
-ਬਦਰੀਨਾਥ ਦਾ ਕਿਰਦਾਰ ਤੁਹਾਡੇ ਲਈ ਖ਼ਾਸ ਕਿਉਂ ਹੈ?
-ਕਿਉਂਕਿ ਨਿੱਜੀ ਜੀਵਨ ਵਿੱਚ ਮੇਰਾ ਨਾਮ ਬਦਰੀ ਵੀ ਹੈ, ਮੇਰਾ ਇੱਕ ਦੋਸਤ ਪਿਛਲੇ 15 ਸਾਲਾਂ ਤੋਂ ਮੈਨੂੰ  ਬਦਰੀ ਬੁਲਾਉਂਦਾ ਆ ਰਿਹਾ ਹੈ। ਬਦਰੀ ਦਾ ਮਤਲਬ ਭਰਾ ਹੈ। ਉਹ ਮੈਨੂੰ ਕਹਿੰਦਾ ਰਿਹਾ ਕਿ ਜੇਕਰ ਹਿੰਦੀ ਫ਼ਿਲਮਾਂ ਵਿੱਚ ਮੇਰਾ ਕਰੀਅਰ ਨਹੀਂ ਬਣਿਆ ਤਾਂ ਭੋਜਪੁਰੀ ਫ਼ਿਲਮਾਂ ਵਿੱਚ ਤਾਂ ਕੰਮ ਮਿਲ ਹੀ ਜਾਏਗਾ। ਭੋਜਪੁਰੀ ਫ਼ਿਲਮਾਂ ਵਿੱਚ ਕਿਰਦਾਰਾਂ ਦੇ ਨਾਂ ਇਸ ਤਰ੍ਹਾਂ ਦੇ ਹੀ ਹੁੰਦੇ ਹਨ।
-ਕੀ ਅੱਜ ਤੁਸੀਂ ਆਪਣੀ ਦਿੱਖ ਬਦਲਣ ‘ਤੇ ਉਤਾਰੂ ਹੋ?
-ਜੀ ਨਹੀਂ! ਮੈਂ ਆਪਣੀ ਦਿੱਖ ਨਹੀਂ ਬਦਲਦਾ ਕਿਉਂਕਿ ਮੇਰਾ ਅਕਸ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਦਾ ਹੈ। ਫ਼ਿਰ ਚਾਹੇ ਉਹ ਨਾਕਾਰਾਤਮ ਹੋਵੇ, ਸਾਕਾਰਾਤਮਕ ਹੋਵੇ ਜਾਂ ਕਾਮੇਡੀ ਦਾ ਕੋਈ ਕਿਰਦਾਰ ਨਿਭਾਵਾਂ। ਮੇਰੀ ਸੋਚ ਪੂਰੇ ਦੇਸ਼ ਦੇ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੁੰਦੀ ਹੈ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਨ੍ਹਾਂ ਫ਼ਿਲਮਾਂ ਵਿੱਚ ਅਭਿਨੈ ਕਰਾਂ ਜਿਨ੍ਹਾਂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ। ਕਰਨ ਜੌਹਰ ਨੇ ਹਮੇਸ਼ਾਂ ਇਸੀ ਨਜ਼ਰੀਏ ਨਾਲ ਮੇਰੇ ਲਈ ਫ਼ਿਲਮਾਂ ਬਣਾਈਆਂ ਹਨ। ਇਸ ਲਈ ਮੈਂ ਉਨ੍ਹਾਂ ਫ਼ਿਲਮਾਂ ਵਿੱਚ ਅਭਿਨੈ ਕਰਨਾ ਪਸੰਦ ਕਰਦਾ ਹਾਂ ਜੋ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤਕ ਪਹੁੰਚ ਸਕਣ। ਉਨ੍ਹਾਂ ਨੂੰ ਪਸੰਦ ਆ ਸਕਣ। ਮੈਂ ਲੋਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ।
-ਤੁਹਾਡੇ ਅਭਿਨੈ ਵਿੱਚ ਕੀ ਤਬਦੀਲੀ ਆਈ ਹੈ?
-ਮੈਂ ਹੁਣ ਥੋੜ੍ਹਾ ਸਹਿਜ ਅਤੇ ਸ਼ਾਂਤ ਰਹਿਣ ਲੱਗਿਆ ਹਾਂ। ਮੇਰੇ ਵਿੱਚ ਜਲਦਬਾਜ਼ੀ ਨਹੀਂ ਰਹੀ। ਹੁਣ ਮੈਂ ਖ਼ੁਦ ਨੂੰ ਆਪਣੇ ਕਿਰਦਾਰਾਂ ਦੇ ਮਾਹੌਲ ਅਨੁਸਾਰ ਬਦਲਣਾ ਸ਼ੁਰੂ ਕੀਤਾ ਹੈ।
-ਸੀਕੁਏਲ ਫ਼ਿਲਮਾਂ ਵਿੱਚ ਕੰਮ ਕਰਨਾ ਮੁਸ਼ਕਿਲ ਹੈ ?
-ਕਲਾਕਾਰ ਦੇ ਤੌਰ ‘ਤੇ ਦਬਾਅ ਹੁੰਦਾ ਹੈ ਕਿਉਂਕਿ ਇੱਕ ਫ਼ਿਲਮ ਸਫ਼ਲ ਰਹੀ ਹੈ। ਦਰਸ਼ਕਾਂ ਦਾ ਪਿਆਰ ਹਾਸਿਲ ਕਰ ਚੁੱਕੀ ਹੈ ਤਾਂ ਹੁਣ ਸਾਡੇ ਸਾਹਮਣੇ ਉਸਨੂੰ ਬਰਕਰਾਰ ਰੱਖਣਾ ਚੁਣੌਤੀ ਹੋ ਜਾਂਦੀ ਹੈ ਕਿਉਂਕਿ ਲੋਕ ਚਾਹੁੰਦੇ ਹਨ ਕਿ ਸੀਕੁਏਲ ਉਸਤੋਂ ਜ਼ਿਆਦਾ ਹਿੱਟ ਹੋਵੇ।
-ਤੁਸੀਂ ਫ਼ਿਲਮ ‘ਜੁੜਵਾ’ ਦਾ ਸੀਕੁਏਲ ‘ਜੁੜਵਾ 2’ ਕਰ ਰਹੇ ਹੋ?
-ਜੀ ਹਾਂ! ਇਸ ਫ਼ਿਲਮ ਦਾ ਨਿਰਦੇਸ਼ਨ ਮੇਰੇ ਪਿਤਾ ਕਰ ਰਹੇ ਹਨ। ‘ਮੈਂ ਤੇਰਾ ਹੀਰੋ’ ਤੋਂ ਬਾਅਦ ਮੈਂ ਉਨ੍ਹਾਂ ਨਾਲ ਦੁਬਾਰਾ ਕੰਮ ਕਰ ਰਿਹਾ ਹਾਂ। ਮੇਰੇ ਪਿਤਾ ਚਾਹੁੰਦੇ ਹਨ ਕਿ ਮੈਂ ਧਰਮਾ ਪ੍ਰੋਡਕਸ਼ਨਜ਼ ਅਤੇ ਦੂਜੇ ਨਿਰਮਾਤਾਵਾਂ ਨਾਲ ਕੰਮ ਕਰਾਂ, ਇਸ ਲਈ ਮੈਂ ਸ਼੍ਰੀ ਰਾਮ ਰਾਘਵਨ, ਰੋਹਿਤ ਸ਼ੈਟੀ, ਸਾਜਿਦ ਨਾਡਿਆਡਵਾਲਾ ਸਮੇਤ ਦੂਜੇ ਲੋਕਾਂ ਨਾਲ ਕੰਮ ਕੀਤਾ। ਮੇਰੇ ਪਿਤਾ ਦਾ ਮੰਨਣਾ ਹੈ ਕਿ ਕਲਾਕਾਰ ਦੇ ਤੌਰ ‘ਤੇ ਸਾਨੂੰ ਅਲੱਗ ਅਲੱਗ ਨਿਰਦੇਸ਼ਕਾਂ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿੱਚਕਾਰ ਮੇਰੇ ਪਿਤਾ ‘ਜੁੜਵਾ 2’ ਦੀ ਸਕ੍ਰਿਪਟ ‘ਤੇ ਕੰਮ ਕਰਦੇ ਰਹੇ।
-‘ਜੁੜਵਾ’ ਤੋਂ ‘ਜੁੜਵਾ 2’ ਕਿੰਨੀ ਅਲੱਗ ਹੋਏਗੀ?
-ਬਹੁਤ ਅੰਤਰ ਆਏਗਾ। ਪਟਕਥਾ ਵਿੱਚ ਕਾਫ਼ੀ ਤਬਦੀਲੀ ਕੀਤੀ ਗਈ ਹੈ। ਕਹਾਣੀ ਨੂੰ ਸਮੇਂ ਅਨੁਸਾਰ ਬਣਾਇਆ ਗਿਆ ਹੈ। ਕਾਮੇਡੀ ਅੱਜ ਦੀ ਹੈ। ਕਲਾਕਾਰ ਅਤੇ ਗੀਤ ਨਵੇਂ ਹਨ।