ਪਾਕਿਸਤਾਨੀ ਫ਼ਿਲਮ ‘ਚ ਕੰਮ ਕਰਨਾ ਚਾਹੁੰਦੇ ਹਨ ਰਣਬੀਰ

11ਮੁੰਬਈ: ਬਾਲੀਵੁੱਡ ਦੇ ਰਾਕ ਸਟਾਰ ਰਣਬੀਰ ਕਪੂਰ ਪਾਕਿਸਤਾਨੀ ਫ਼ਿਲਮ ‘ਚ ਕੰਮ ਕਰਨਾ ਚਾਹੁੰਦੇ ਹਨ।  ਰਣਬੀਰ ਕਪੂਰ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਫ਼ਿਲਮ ਨਿਰਮਾਤਾ ਚੰਗੀ ਕਹਾਣੀ ਨਾਲ ਫ਼ਿਲਮ ਬਣਾਵੇ ਤਾਂ ਉਹ ਉਨ੍ਹਾਂ ਨਾਲ ਕੰਮ ਕਰਨਾ ਚਾਹੁਣਗੇ। ਰਣਬੀਰ ਅਤੇ ਦੀਪਿਕਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਤਮਾਸ਼ਾ’ ਦੇ ਪ੍ਰਮੋਸ਼ਨ ਦੇ ਮੌਕੇ ‘ਤੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਪਾਕਿਸਤਾਨੀ ਫ਼ਿਲਮ ‘ਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਝ ਫ਼ਿਲਮਾਂ ਬਾਕਸ ਆਫ਼ਿਸ ‘ਤੇ ਸਫ਼ਲ ਨਹੀਂ ਹੋ ਸਕੀਆਂ ਅਤੇ ਉਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ।  ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਫ਼ਿਲਮ ‘ਤਮਾਸ਼ਾ’ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਾਕਿਸਤਾਨੀ ਜਨਤਾ ਸਿਨੇਮਾ ਹਾਲ ਜਾਵੇਗੀ।