ਜਾਟ ਕੱਲ ਕਰਨਗੇ ਦਿੱਲੀ ‘ਚ ਪ੍ਰਦਰਸ਼ਨ

ਹਰਿਆਣਾ— ਇੱਥੇ ਅੰਦੋਲਨਕਾਰੀ ਜਾਟ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ‘ਚ ਰਾਖਵਾਂਕਰਨ ਸਮੇਤ ਆਪਣੀਆਂ ਵੱਖ-ਵੱਖ ਮੰਗਾਂ ਦੇ ਸਮਰਥਨ ‘ਚ ਵੀਰਵਾਰ ਨੂੰ ਦਿੱਲੀ ‘ਚ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ। ਅੰਦੋਲਨ ਦੀ ਅਗੁਵਾ ਆਲ ਇੰਡੀਆ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਚੇਅਰਮੈਨ ਯਸ਼ਪਾਲ ਮਲਿਕ ਨੇ ਕਿਹਾ,”ਹਰਿਆਣਾ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ‘ਚ ਜਾਟ ਵੀਰਵਾਰ ਨੂੰ 11 ਵਜੇ ਰਾਸ਼ਟਰੀ ਰਾਜਧਾਨੀ ‘ਚ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ।” ਅਧਿਕਾਰੀਆਂ ਅਨੁਸਾਰ ਹਾਲਾਂਕਿ ਹਰਿਆਣਾ ‘ਚ ਵੱਖ-ਵੱਖ ਥਾਂਵਾਂ ‘ਤੇ ਪਿਛਲੇ ਮਹੀਨੇ ਭਰ ਤੋਂ ਜਾਟਾਂ ਦਾ ਅੰਦੋਲਨ ਸ਼ਾਂਤੀਪੂਰਨ ਹੈ।
ਰਾਜ ਦੇ ਵੱਖ-ਵੱਖ ਸਥਾਨਾਂ ‘ਤੇ ਨੀਮ ਫੌਜੀ ਨਜ਼ਰ ਰੱਕ ਰਹੇ ਹਨ। ਮਲਿਕ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨਾਲ ਅਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ  ਅਤੇ ਉਹ ਬਿਜਲੀ-ਪਾਣੀ ਬਿੱਲ ਨਹੀਂ ਜਮ੍ਹਾ ਕਰਨਗੇ ਅਤੇ ਸਰਕਾਰੀ ਕਰਜ਼ ਦੀ ਕਿਸ਼ਤ ਵੀ ਨਹੀਂ ਭਰਨਗੇ। ਉਨ੍ਹਾਂ ਨੇ ਕਿਹਾ ਕਿ ਜਾਟ ਰਾਖਵਾਂਕਰਨ ਮੁੱਦੇ ‘ਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣਗੇ। ਜਾਟਾਂ ਦੀ ਸੰਸਦ ਦਾ ਘਿਰਾਅ ਕਰਨ ਦੀ ਵੀ ਯੋਜਨਾ ਹੈ, ਜਿਸ ਦੀ ਤਰੀਕ ਦਿੱਲੀ ‘ਚ ਪ੍ਰਦਰਸ਼ਨ ਦੌਰਾਨ ਐਲਾਨ ਕੀਤੀ ਜਾਵੇਗੀ। ਸਿੱਖਿਆ ਅਤੇ ਸਰਕਾਰੀ ਨੌਕਰੀਆਂ ‘ਚ ਓ.ਬੀ.ਸੀ. ਦੇ ਅਧੀਨ ਰਾਖਵਾਂਕਰਨ ਤੋਂ ਇਲਾਵਾ ਜਾਟ ਪਿਛਲੇ ਸਾਲ ਦੇ ਅੰਦੋਲਨ ਦੌਰਾਨ ਬੰਦੀ ਬਣਾਏ ਗਏ ਲੋਕਾਂ ਦੀ ਰਿਹਾਈ, ਪ੍ਰਦਰਸ਼ਨ ਦੌਰਾਨ ਦਰਜ ਕੀਤੇ ਗਏ ਮਾਮਲੇ ਵਾਪਸ ਲੈਣੇ, ਹਿੰਸਾ ‘ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀਆਂ ਨੂੰ ਨੌਕਰੀ ਦੀ ਮੰਗ ਕਰ ਰਹੇ ਹਨ।