ਸਪਾ ਅਤੇ ਭਾਜਪਾ ਤੋਂ ਨਾਰਾਜ਼ ਹੈ ਯੂ. ਪੀ. ਦੀ 22 ਕਰੋੜ ਜਨਤਾ : ਮਾਇਆਵਤੀ

ਬਲੀਆ — ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਮੁਸਲਮਾਨਾਂ ਤੋਂ ਲਗਾਤਾਰ ਵੋਟ ਦੀ ਅਪੀਲ ਕਰ ਰਹੀ ਬਸਪਾ ਪ੍ਰਮੁੱਖ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਕਿ ਰਾਜ ‘ਚ ਸਪਾ ਦੇ ਲਗਭਗ 5 ਸਾਲ ਅਤੇ ਕੇਂਦਰ ‘ਚ ਭਾਜਪਾ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਦੇ ਦੌਰਾਨ ਦੋਹਾਂ ਦੀਆਂ ਗਲਤ ਨੀਤੀਆਂ ਨਾਲ ਪ੍ਰਦੇਸ਼ ਦੀ 22 ਕਰੋੜ ਜਨਤਾ ਨਾਰਾਜ਼ ਹੈ। ਮਾਇਆਵਤੀ ਨੇ ਇਥੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਦੋਹੇਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪ੍ਰਦੇਸ਼ ਦੀ 22 ਕਰੋੜ ਜਨਤਾ ਨਾਰਾਜ਼ ਅਤੇ ਗੁੱਸੇ ਹੈ।” ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਮਿਲ ਕੇ ਉੱਤਰ ਪ੍ਰਦੇਸ਼ ਨੂੰ ਬਰਬਾਦ ਕਰਨ ਦੇ ਸੁਪਨੇ ਦੇਖ ਰਹੇ ਹਨ। ਮਾਇਆਵਤੀ ਇਥੇ ਵੀ ਮੁਸਲਮਾਨਾਂ ਨੂੰ ਬਸਪਾ ਦੇ ਪੱਖ ‘ਚ ਵੋਟ ਦੇਣ ਦੇ ਫਾਇਦੇ ਦੱਸਣ ਤੋਂ ਨਾ ਰੁਕੀ। ਉਨ੍ਹਾਂ ਨੇ ਕਿਹਾ, ”ਮੁਸਲਿਮ ਸਮਾਜ ਨੂੰ ਵੀ ਬਸਪਾ ਨੂੰ ਵੋਟ ਦੇਣ। ਇਸ ਵੋਟ ‘ਚ ਖਾਸ ਤੌਰ ‘ਤੇ ਮੁਸਲਿਮ ਸਮਾਜ ਦਾ ਵੋਟ ਜੁੜ ਜਾਣ ਨਾਲ ਭਾਜਪਾ ਨੂੰ ਇਸ ਦਾ ਜ਼ਬਰਦਸ਼ਤ ਨੁਕਸਾਨ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਭਾਜਪਾ ਆਪਣੇ ਕਿਸੇ ਵੀ ਚਿਹਰੇ ਨੂੰ ਪ੍ਰਦੇਸ਼ ਦ ਮੁੱਖ ਮੰਤਰੀ ਦੇ ਤੌਰ ‘ਚ ਪੇਸ਼ ਕਰਨ ਦੀ ਹਲੇਂ ਵੀ ਹੌਸਲਾ ਨਹੀਂ ਦਿਖਾ ਰਹੀ। ਸਪਾ ਦੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਆਪਣੀ ਸਰਕਾਰ ‘ਚ ਸ਼ੁਰੂ ਤੋਂ ਹੀ ਕਾਨੂੰਨ ਵਿਵਸਥਾ ਅਤੇ ਅਪਰਾਧ ਕੰਟਰੋਲ ਦੇ ਮਾਮਲੇ ‘ਚ ਜ਼ਬਰਦਸ਼ਤ ਦਾਗੀ ਚਿਹਰਾ ਰਿਹਾ ਹੈ।