ਇਸਲਾਮਾਬਾਦ : ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੰਸਦ ਨੇ ਇਤਿਹਾਸਕ ਹਿੰਦੂ ਮੈਰਿਜ ਬਿੱਲ ਪਾਸ ਕਰ ਦਿੱਤਾ| ਇਸ ਬਿੱਲ ਉਤੇ ਸਾਲ 2015 ਵਿਚ ਨੈਸ਼ਨਲ ਅਸੈਂਬਲੀ ਵਿਚ ਵਿਚ ਮੋਹਰ ਲੱਗੀ ਸੀ| ਦੱਸਣਯੋਗ ਹੈ ਕਿ ਪਾਕਿਸਤਾਨੀ ਹਿੰਦੂਆਂ ਲਈ ਇਹ ਨਿੱਜੀ ਕਾਨੂੰਨ ਹੋਵੇਗਾ ਜਿਹੜਾ ਕਿ ਪਾਕਿਸਤਾਨੀ ਪੰਜਾਬ, ਬਲੂਚਿਸਤਾਨ ਅਤੇ ਖੈਬਰ ਪਖਤੂਨਵਾ ਵਿਚ ਲਾਗੂ ਕੀਤਾ ਜਾਵੇਗਾ|















