ਮੁੰਬਈ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਆਸਟਰੇਲੀਆ ਖਿਲਾਫ਼ ਆਗਾਮੀ ਟੈਸਟ ਸੀਰੀਜ਼ ‘ਚ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਅਤੇ ਨਾਲ ਹੀ ਮੇਜ਼ਬਾਨਾਂ ਨੂੰ ਕਿਹਾ ਕਿ ਕੰਗਾਰੂ ਟੀਮ ਨੂੰ ਹਲਕੇ ‘ਚ ਲੈਣਾ ਗਲਤੀ ਹੋਵੇਗੀ। ਭਾਰਤ 23 ਫ਼ਰਵਰੀ ਤੋਂ ਪੁਣੇ ‘ਚ ਸਟੀਵ ਸਮਿਥ ਦੀ ਟੀਮ ਖਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰੇਗਾ। ਆਸਟਰੇਲੀਆ ਨੂੰ ਪਿਛਲੇ ਕੁਝ ਸਮੇ ਤੋਂ ਮਿਕਸਡ ਨਤੀਜੇ ਮਿਲੇ ਹਨ, ਜਿਸ ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਪਹਿਲਾ ਦੱਖਣੀ ਅਫ਼ਰੀਕਾ ਤੋਂ ਹਾਰਨਾ ਸ਼ਾਮਿਲ ਹੈ।ਤੇਂਦੁਲਕਰ ਨੇ ਇੱਥੇ ਖੇਡ ਉਪਕਰਣ ਅਤੇ ਖੇਡ ਪੁਸ਼ਾਕ ਦੀ ਸਚਨੀ ਬਾਈ ਸਪਾਰਟਨਜ਼ ਰੇਂਜ ਲਾਂਚ ਕਰਦੇ ਹੋਏ ਕਿਹਾ ਕਿ ਸਭ ਤੋਂ ਆਖਰੀ ਚੀਜ਼ ਆਪਣੇ ਅਨੁਮਾਨ ਨੂੰ ਘੱਟ ਕਰਕੇ ਜੱਜ ਕਰਨਾ ਹੋਵੇਗਾ ਅਤੇ ਆਸਟਰੇਲੀਆਈ ਟੀਮ ਮਜ਼ਬੂਤ ਹੈ। ਹਾਂ, ਭਾਰਤੀ ਹਾਲਾਤ ‘ਤੇ ਖੇਡਣਾ ਮੁਸ਼ਕਿਲ ਹੋਵੇਗਾ ਅਤੇ ਆਸਟਰੇਲੀਆਈ ਖਿਡਾਰੀ ਵੀ ਇਸ ਨੂੰ ਸਵੀਕਾਰ ਕਰਦੇ ਹਨ ਅਤੇ ਜਿਸ ਤਰ੍ਹਾਂ ਭਾਰਤੀ ਟੀਮ ਖੇਡ ਰਹੀ ਹੈ ਇਸ ਨਾਲ ਉਨ੍ਹਾਂ ਲਈ ਸ਼ਲਾਘਾਯੋਗ ਗੱਲ ਹੈ ਪਰ ਤੁਸੀ ਕਿਸੇ ਵੀ ਚੀਜ਼ ਨੂੰ ਹਲਕੇ ‘ਚ ਨਹੀ ਲੈ ਸਕਦੇ।ਉਨ੍ਹਾਂ ਕਿਹਾ ਕਿ ਮੈਨੂੰ ਇਸ ‘ਚ ਕੋਈ ਸ਼ੱਕ ਨਹੀ ਕਿ ਸਾਡੀ ਟੀਮ ਆਪਣੀ ਬਿਹਤਰੀਨ ਤਿਆਰੀ ਕਰੇਗੀ ਅਤੇ ਜਦੋਂ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਵਧੀਆ ਪ੍ਰਦਰਸ਼ਨ ਕਰੇਗੀ। ਆਸਟਰੇਲੀਆ ਟੀਮ ਦੇ ਨਾਲ ਨਜਿੱਠਣਾ ਮੁਸ਼ਕਿਲ ਹੋਵੇਗਾ ਅਤੇ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਹੁੰਦਾ ਰਿਹਾ ਹੈ। ਪਰ ਮੈਨੂੰ ਭਾਰਤੀ ਟੀਮ ‘ਤੇ ਪੂਰਾ ਭਰੋਸਾ ਹੈ। ਤੇਂਦੁਲਕਰ ਨੇ ਕਿਹਾ ਕਿ ਲੋਕਾਂ ਨੂੰ ਡਾਈਨਿੰਗ ਟੇਬਲ ‘ਤੇ ਘੱਟ ਸਮਾਂ ਅਤੇ ਜਿਮ ‘ਚ ਜਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ।












