ਆਸਾਨ ਨਹੀਂ ਸੇਰੇਨਾ ਜਿਹਾ ਮੁਕਾਮ ਹਾਸਲ ਕਰਨਾ

ਨਵੀਂ ਦਿੱਲੀਂ ਦੁਨੀਆਂ ਦੀ ਸਭ ਤੋਂ ਸਫ਼ਲ ਮਹਿਲਾ ਬੈਡਮਿੰਟਨ ਖਿਡਾਰਨ ਸੇਰੇਨਾ ਵਿਲੀਅਮਸ ਨੇ 23ਵਾਂ ਗਰੈਂਡ ਸਲੇਮ ਆਪਣੇ ਨਾਂ ਕਰਕੇ ਬੈਡਮਿੰਟਨ ਦੀ ਦੁਨੀਆਂ ‘ਚ ਆਪਣੀ ਇਕ ਅਲੱਗ ਪਛਾਣ ਬਣਾਈ ਹੈ। ਸੇਰੇਨਾ ਨੇ ਆਪਣੀ ਖੇਡ ਦੇ ਦਮ ‘ਤੇ ਖੇਡ ਦੀ ਦੁਨੀਆਂ ‘ਚ ਆਪਣਾ ਨਾਂ ਸੁਨਹਿਰੀ ਅੱਖਰਾਂ ‘ਚ ਦਰਜ ਕਰਵਾਇਆ ਹੈ। ਸੇਰੇਨਾ ਅਜਿਹੀ ਕਾਮਯਾਬੀ ਪ੍ਰਾਪਤ ਕਰਨਾ ਸ਼ਾਇਦ ਕਿਸੇ ਹੋਰ ਮਹਿਲਾ ਖਿਡਾਰਨ ਦੇ ਬਸ ‘ਚ ਨਹੀਂ ਹੈ। ਸੇਰੇਨਾ ਦੀ ਵੱਡੀ ਭੈਣ ਵੀਨਸ ਵਿਲੀਅਮਸ ਵੀ ਬੈਡਮਿੰਟਨ ਖੇਡ ਦੀ ਚੋਟੀ ਦੀ ਖਿਡਾਰਨ ਮੰਨੀ ਜਾਂਦੀ ਹੈ। ਸੇਰੇਨਾ ਆਪਣੀ ਭੈਣ ਵੀਨਸ ਨੂੰ ਹੀ ਆਪਣਾ ਆਦਰਸ਼ ਮੰਨਦੀ ਹੈ। ਸਟੇਫ਼ੀ ਗਰਾਫ਼ ਦੇ ਨਾਂ 22 ਬਾਰ ਗਰੈਂਡ ਸਲੇਮ ਜਿੱਤਣ ਦਾ ਰਿਕਾਰਡ ਦਰਜ ਹੈ। ਸਟੇਫ਼ੀ ਦੇ ਇਸ ਰਿਕਾਰਡ ਨੂੰ ਤੋੜ ਕਿ ਸੇਰੇਨਾ ਨੇ ਇਤਿਹਾਸ ਬਣਾ ਦਿੱਤਾ ਹੈ। ਬੈਡਮਿੰਟਨ ਕੋਰਟ ‘ਤੇ ਦੋਵੇਂ ਭੈਣਾਂ ਪਹਿਲੇ ਵੀ ਕਈ ਵਾਰੀ ਆਹਮੋ-ਸਾਹਮਣੇ ਹੋ ਚੁੱਕੀਆਂ ਹਨ।
26 ਸਤੰਬਰ 1981 ਨੂੰ ਸੇਰੇਨਾ ਦਾ ਜਨਮ ਸਿਗੀਨਾ ਮਿਸ਼ੀਗਨ (ਅਮਰੀਕਾ) ‘ਚ ਹੋਇਆ। ਉਹ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ‘ਚ ਇਕ ਅਜਿਹੀ ਖਿਡਾਰਨ  ਹੈ, ਜਿਸ ਨੇ 2005 ਦੇ ਸਾਰੇ ਗਰੈਂਡ ਸਲੇਮ ਖਿਤਾਬ ਜਿੱਤ ਕਿ ‘ਗੋਲਡਨ ਸਲੇਮ’ ਪੂਰਾ ਕੀਤਾ ਸੀ।ਸੇਰੇਨਾ ਬੈਡਮਿੰਟਨ ਖਿਡਾਰਨ ਦੇ ਤੌਰ ‘ਤੇ ਚੋਟੀ ‘ਤੇ ਪਹੁੰਚ ਚੁੱਕੀ ਹੈ, ਜਿੱਥੇ ਪਹੁੰਚਣਾ ਨਵੀਂ ਪੀੜੀ ਦੇ ਖਿਡਾਰੀਆਂ ਲਈ ਇਕ ਸਪਨਾ ਹੋਵੇਗਾ।